ਮੁੜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਮਾਨ ’ਤੇ ਸਾਧੇ ਨਿਸ਼ਾਨੇ

0
100031
ਮੁੜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਮਾਨ ’ਤੇ ਸਾਧੇ ਨਿਸ਼ਾਨੇ

Majithia Slam CM Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੀਤੇ ਦਿਨ ਧੀ ਸੀਰਤ ਕੌਰ ਦੀ ਵੀਡੀਓ ਸਾਹਮਣੇ ਆਈ ਜਿਸ ’ਚ ਉਸਨੇ ਆਪਣੇ ਪਿਤਾ ’ਤੇ ਕਥਿਤ ਇਲਜ਼ਾਮ ਲਗਾਏ ਨਾਲ ਹੀ ਇਹ ਅਪੀਲ ਕੀਤੀ ਕਿ ਕੋਈ ਵੀ ਉਨ੍ਹਾਂ ਨੂੰ ਸੀਐੱਮ ਭਗਵੰਤ ਮਾਨ ਦੇ ਨਾਲ ਨਾ ਜੋੜਨ। ਸੀਰਤ ਕੌਰ ਦੀ ਵੀਡੀਓ ਨੂੰ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਾਂਝਾ ਕੀਤਾ ਸੀ।

ਉੱਥੇ ਹੀ ਦੂਜੇ ਪਾਸੇ ਹੁਣ ਸੀਐੱਮ ਭਗਵੰਤ ਮਾਨ ਦੀ ਪਹਿਲੀ ਪਤਨੀ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ’ਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸ਼ਰਾਬੀ ਕਹਿ ਕੇ ਕੀਤਾ ਸੰਬੋਧਨ ਕੀਤਾ ਹੈ। ਨਾਲ ਹੀ ਕਈ ਕਥਿਤ ਇਲਜ਼ਾਮ ਵੀ ਲਗਾਏ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੀਐੱਮ ਭਗਵੰਤ ਮਾਨ ਨੂੰ ਘੇਰਦੇ ਹੋਏ ਕਿਹਾ ਕਿ ਕਿਸੇ ਨੂੰ ਥ੍ਰੇਟ ਕਰਨ ਦੀ ਮਾਨਸਿਕਤਾ  ਬਦਲ ਦਿਉ। ਪੰਜਾਬ ਦੀ ਸਰਜ਼ਮੀਨ ਧੀਆਂ ਭੈਣਾਂ ਨੂੰ ਥ੍ਰੇਟ  ਨਹੀ ਕਰਦੀ। ਅੱਜ ਵੀ ਗ਼ਲਤੀ ਸੁਧਾਰਨ ਦਾ ਮੌਕਾ ਹੈ। ਜੋ ਜ਼ਿੰਮੇਵਾਰੀ ਬਣਦੀ ਹੈ ਬਾਪ ਦੀ ਉਸਨੂੰ ਨਿਭਾਉਣ ਤੇ ਧਿਆਨ ਦਿੳ।

ਉਨ੍ਹਾਂ ਅੱਗੇ ਕਿਹਾ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਡਰਾਉਂਣਾ  ਧਮਕਾਉਣਾ ਬੰਦ ਕਰੋ ਤੇ ਹਰਕਤਾਂ ਤੋਂ ਬਾਜ਼ ਆਉ। ਪੰਜਾਬ ਦੇ ਜੁਝਾਰੂ ਲੋਕ ਧੀਆਂ ਭੈਣਾਂ ਦਾ ਸਤਿਕਾਰ ਕਰਦੇ ਹਨ। ਉੁਹ ਧੀ ਨਾਲ ਖੜਨਗੇ। ਸੀਐੱਮ ਸਾਬ੍ਹ ਹੱਥ ਜੋੜ ਕੇ ਬੇਨਤੀ ਹੈ ਅਕਲ ਨੂੰ ਹੱਥ ਮਾਰੋ। CM ਸਾਬ੍ਹ ਆਪਣੀ ਸੋਸ਼ਲ ਮੀਡੀਆ ਟੀਮ ’ਤੇ ਚਮਚਿਆਂ ਨੂੰ ਰੋਕੋ। ਆਹ ਤੁਸੀਂ ਕੀ ਕੰਮ ਸ਼ੁਰੂ ਕਰ ਲਿਆ ? ਜੇ ਜ਼ਿਆਦਾ ਗੁੱਸਾ ਹੈ ਤਾਂ ਸਾਡੇ ਤੇ ਕੱਢ ਲਓੁ ਆਪਣੇ ਬੱਚਿਆਂ ਤੇ ਨਾ ਕੱਢੋ।

ਹਾਲਾਂਕਿ ਇਨ੍ਹਾਂ ਕਥਿਤ ਇਲਜ਼ਾਮਾਂ ’ਤੇ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਈ ਪ੍ਰਤਿਕਿਰਿਆ ਨਹੀਂ ਆਈ ਹੈ।

 

LEAVE A REPLY

Please enter your comment!
Please enter your name here