ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਸਕਦੀ ਵੱਡੀ ਰਾਹਤ, IVF ਵਾਲੇ ਕੇਂਦਰ ਦੇ ਕਾਨੂੰਨ ਪੇਰੇਂਟ ‘ਤੇ ਨਹੀਂ ਹੁੰਦੇ ਲਾਗੂ, ਵੱਡਾ ਖੁਲਾਸਾ

0
100303
ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਸਕਦੀ ਵੱਡੀ ਰਾਹਤ, IVF ਵਾਲੇ ਕੇਂਦਰ ਦੇ ਕਾਨੂੰਨ ਪੇਰੇਂਟ 'ਤੇ ਨਹੀਂ ਹੁੰਦੇ ਲਾਗੂ, ਵੱਡਾ ਖੁਲਾਸਾ
Spread the love

Sidhu Moosewala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਹੈ।

ਪੱਤਰ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ 2021 ਦਾ ਹਵਾਲਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰ ਸਿੱਧੂ ਦੀ ਮਾਤਾ ਚਰਨ ਕੌਰ 58 ਸਾਲ ਦੀ ਉਮਰ ਵਿੱਚ ਇਸ ਤਕਨੀਕ ਰਾਹੀਂ ਗਰਭਵਤੀ ਹੋ ਗਈ ਅਤੇ ਬੱਚੇ ਨੂੰ ਜਨਮ ਦਿੱਤਾ ਹੈ।  ਕੇਂਦਰ ਨੇ ਇਸ ਨਿਯਮ ਦੀ ਉਲੰਘਣਾ ‘ਤੇ ਜਾਂਚ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਹਨ।

ਇਸ ਵਿਚਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੱਡਾ ਖੁਲਾਸਾ ਕੀਤਾ ਹੈ। ਫੂਲਕਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਜੋ ਸਾਲ 2021 ‘ਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਬਣਾਇਆ ਹੈ ਇਹ ਪੇਰੇਂਟ ‘ਤੇ ਲਾਗੂ ਨਹੀਂ ਹੁੰਦਾ ਹੈ। ਸੀਨੀਅਰ ਵਕੀਲ ਫੂਲਕਾ ਨੇ ਕਿਹਾ ਕਿ ਇਹ ਕਾਨੂੰਨ ਸਿਰ ਕਲੀਨਿਕਲ ‘ਤੇ ਹੀ ਲਾਗੂ ਹੁੰਦਾ ਹੈ। ਕਿ ਕੋਈ ਵੀ ਕਲੀਨਿਕਲ ਵਾਲਾ 21 ਸਾਲ ਤੋਂ ਘੱਟ ਅਤੇ 50 ਸਾਲ ਦੀ ਉਮਰ ਤੋਂ ਵੱਧ ਔਰਤ ਨੂੰ IVF ਤਕਨੀਕ ਨਾ ਦੇਵੇ।

ਇਸ ਸਾਫ਼ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰ ‘ਤੇ ਲਾਗੂ ਨਹੀਂ ਹੁੰਦਾ ਅਜਿਹੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਮੂਸੇਵਾਲਾ ਦੇ ਮਾਪਿਆਂ ਨੂੰ ਬਿਨ੍ਹਾ ਵਜ੍ਹਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਹੱਕ ਹੈ ਕਿ ਉਹ ਮੂਸੇਵਾਲਾ ਦੇ ਪਰਿਵਾਰ ਤੋਂ ਸਵਾਲ ਜਵਾਬ ਕਰੇ। ਫੂਲਕਾ ਨੇ ਕਿਹਾ ਭਾਰਤ ਦੇ ਕਈ ਜੋੜੇ ਹਨ ਜੋ  IVF ਤਕਨੀਕ ਦੀ ਵਰਤੋਂ ਲਈ ਵਿਦੇਸ਼ ਜਾਂਦੇ ਹਨ। ਅਤੇ ਆਪਣਾ ਇਲਾਜ ਕਰਵਾ ਕੇ ਵਾਪਸ ਭਾਰਤ ਆ ਜਾਂਦੇ ਹਨ। ਇਹ ਕਾਨੂੰਨ ਸਿਰਫ਼ ਕਲੀਨਿਕਲ ਵਾਲਿਆਂ ਲਈ ਹੀ ਬਣਾਇਆ ਗਿਆ ਹੈ।

Sidhu Moosewala: ਮੂਸੇਵਾਲਾ ਦੇ ਮਾਪਿਆਂ ਨੂੰ ਮਿਲ ਸਕਦੀ ਵੱਡੀ ਰਾਹਤ, IVF ਵਾਲੇ ਕੇਂਦਰ ਦੇ ਕਾਨੂੰਨ ਪੇਰੇਂਟ 'ਤੇ ਨਹੀਂ ਹੁੰਦੇ ਲਾਗੂ, ਵੱਡਾ ਖੁਲਾਸਾ

ਸਿਹਤ ਵਿਭਾਗ ਦੇ ਨੋਟਿਸ ‘ਤੇ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਵੀਡੀਓ ਅਪਲੋਡ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਨੂੰ ਲੈ ਕੇ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

 

LEAVE A REPLY

Please enter your comment!
Please enter your name here