ਮੋਗਾ ਅਜੀਤਵਾਲ ਪੁਲਿਸ ਨੇ ਨਸ਼ਾ ਤਸਕਰ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ਕੀਤੀ ਜ਼ਬਤ

0
100025
ਮੋਗਾ ਅਜੀਤਵਾਲ ਪੁਲਿਸ ਨੇ ਨਸ਼ਾ ਤਸਕਰ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ਕੀਤੀ ਜ਼ਬਤ

 

ਮੋਗਾ ਦੀ ਅਜੀਤਵਾਲ ਪੁਲਿਸ ਨੇ ਪਿੰਡ ਚੂੜਚੱਕ ਵਿੱਚ ਨਸ਼ਾ ਤਸਕਰ ਜਗਰੂਪ ਸਿੰਘ ਦੇ ਘਰ ਦੇ ਬਾਹਰ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮਾਂ ਦੀ ਕਾਪੀ ਚਿਪਕਾਈ ਹੈ।

ਦੱਸ ਦਈਏ ਕਿ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ‘ਤੇ ਨੋਟਿਸ ਜਾਰੀ ਕੀਤਾ ਗਿਆ ਸੀ। ਜਗਰੂਪ ਸਿੰਘ ਪਿਛਲੇ 15/20 ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਕਰਦਾ ਸੀ ਅਤੇ ਉਸ ਵਿਰੁੱਧ 14 ਦੇ ਕਰੀਬ ਐਨਡੀਪੀਐਸ ਕੇਸ ਦਰਜ ਹਨ।

ਇਸ ਦੌਰਾਨ ਥਾਣਾ ਅਜੀਤਵਾਲ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਜਗਰੂਪ ਸਿੰਘ ਖ਼ਿਲਾਫ਼ 14ਐਨ.ਡੀ.ਪੀ.ਐਸ.  ਅਤੇ 31.10.2023 ਨੂੰ ਇੱਕ ਕੇਸ ਵਿੱਚ ਮੋਗਾ ਦੀ ਅਦਾਲਤ ਵਿੱਚ ਉਸਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।

ਮੋਗਾ ਪੁਲਿਸ ਨੇ ਕੇਸ ਬਣਾ ਕੇ ਜਾਇਦਾਦ ਦਿੱਲੀ ਭੇਜ ਦਿੱਤੀ ਸੀ ਅਤੇ ਦਿੱਲੀ ਤੋਂ ਉਸ ਦੀ ਜਾਇਦਾਦ ਫਰੀਜ਼ ਕਰਨ ਦੇ ਹੁਕਮ ਆਏ ਸਨ ਅਤੇ ਅੱਜ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ’ਤੇ ਫਰੀਜ਼ ਨੋਟਿਸ ਚਿਪਕਾਇਆ ਗਿਆ। ਹੁਣ ਇਹ ਪਰਿਵਾਰ 45 ਦਿਨਾਂ ਦੇ ਅੰਦਰ ਇਸ ਲਈ ਅਪੀਲ ਕਰ ਸਕਦਾ ਹੈ।

 

 

LEAVE A REPLY

Please enter your comment!
Please enter your name here