ਮੋਹਾਲੀ PSEB ਮੁਲਾਜ਼ਮਾਂ ਦੇ ਧਰਨੇ ‘ਚ ਪਹੁੰਚੇ ਬੀਜੇਪੀ ਲੀਡਰ, CM ਮਾਨ ਨੂੰ ਕਿਹਾ ਹੁਣ ਕਿੱਥੇ ਗਿਆ ਹਰਾ ਪੈੱਨ ?

0
100164
PSEB Protest: ਮੋਹਾਲੀ PSEB ਮੁਲਾਜ਼ਮਾਂ ਦੇ ਧਰਨੇ 'ਚ ਪਹੁੰਚੇ ਬੀਜੇਪੀ ਲੀਡਰ, CM ਮਾਨ ਨੂੰ ਕਿਹਾ ਹੁਣ ਕਿੱਥੇ ਗਿਆ ਹਰਾ ਪੈੱਨ ?

ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਦੇ ਨਾਲ ਮੋਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਦੇ ਧਰਨੇ ਵਿੱਚ ਪੁੱਜੇ। ਖੰਨਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਡੇਲੀਵੇਜ ਕਰਮਚਾਰੀਆਂ ਨੂੰ ਪੱਕਾ (ਰੈਗੂਲਰ)ਕਰਨ ਦੀ ਹਮਾਇਤ ਕਰਦੇ ਹੋਏ ਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਨਾਲ ਵੱਡੇ ਵੱਡੇ ਝੂਠੇ ਵਾਅਦੇ ਕੀਤੇ ,ਸਰਕਾਰ ਬਣਨ ਤੇ ਸਾਰੇ ਵਾਅਦੇ ਹਵਾ ਹਵਾਈ ਹੋ ਗਏ ਹਨ।

ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਮੇਰਾ ਹਰੀ ਸਿਆਹੀ ਵਾਲਾ ਪੈੱਨ ਪੰਜਾਬ ਦਾ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਕੰਮ ਕਰੇਗਾ ਪਤਾ ਨਹੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਹਰੇ ਪੈੱਨ ਦੀ ਸਿਆਹੀ ਮੁੱਕ ਗਈ ਜਾਂ ਹਰਾ ਪੈਨ ਗੁੱਮ ਹੋ ਗਿਆ ।

ਖੰਨਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਸਭ ਤੋਂ ਮਹੱਤਵਪੂਰਨ ਅਦਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੱਚੇ  ਮੁਲਾਜ਼ਮਾਂ ਦੀ ਸਾਰ ਨਾ ਲੈਣਾ ਬਹੁਤ ਸਰਮਨਾਕ ਹੈ ,ਉਹਨਾਂ ਕਿਹਾ ਮੈਂ ਹੈਰਾਨ ਹਾਂ ਕਿ ਸਿੱਖਿਆ ਬੋਰਡ ਦੇ ਕਰਮਚਾਰੀ ਇਸ ਤਰਾਂ ਸੜਕਾਂ ਤੇ ਰੁਲਣ ਲਈ ਮਜਬੂਰ ਹਨ  ,ਪੰਜਾਬ ਭਾਜਪਾ ਇਸ ਦੀ ਪੁਰਜੋਰ ਨਿੰਦਾ ਕਰਦੀ ਹੈ ਤੇ  ਮੰਗ ਕਰਦੀ ਹੈ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਬੋਰਡ ਦੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰੇ ।

ਅਵਿਨਾਸ਼ ਰਾਏ ਖੰਨਾ ਨੇ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਸਮੇਤ ਸਾਰੀ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪੱਧਰ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਵਾਉਣ ਲਈ ਹਰ ਸੰਭਵ ਮੱਦਦ ਕਰਨਗੇ  ਉਹ ਡੇਲੀਵੇਜ ਕਰਮਚਾਰੀਆਂ  ਦੀ ਮੰਗ ਭਗਵੰਤ ਮਾਨ ਸਰਕਾਰ  ਤੱਕ ਪਹੁੰਚਣਗੇ ।

 

LEAVE A REPLY

Please enter your comment!
Please enter your name here