Houthi Ship Hijacking Video: ਲਾਲ ਸਾਗਰ ‘ਚ ਸੋਮਵਾਰ ਨੂੰ ਇਕ ਕਾਰਗੋ ਜਹਾਜ਼ “Galaxy Leader” ਨੂੰ ਅਗਵਾ ਕਰਨ ਦੀ ਘਟਨਾ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਥਿਆਰਬੰਦ ਹੁੱਤੀ ਬਾਗੀ ਹੈਲੀਕਾਪਟਰ ਦੀ ਮਦਦ ਨਾਲ ਇਸ ਜਹਾਜ਼ ‘ਤੇ ਕਬਜ਼ਾ ਕਰ ਰਹੇ ਹਨ।
ਇਸ ਘਟਨਾ ਦੇ ਵਿਸ਼ਵ ਮੰਚ ‘ਤੇ ਆਉਣ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਦੁਨੀਆ ਦੇ ਕਈ ਦੇਸ਼ਾਂ ‘ਚ ਤਣਾਅ ਵਧ ਗਿਆ ਹੈ, ਕਿਉਂਕਿ ਜਹਾਜ਼ ‘ਚ ਵੱਖ-ਵੱਖ ਦੇਸ਼ਾਂ ਦੇ 52 ਲੋਕ ਸਵਾਰ ਦੱਸੇ ਜਾਂਦੇ ਹਨ। ਯਮਨ ਦੇ ਈਰਾਨ ਸਮਰਥਿਤ ਹੁੱਤੀ ਬਾਗੀਆਂ ਨੇ ਖੁਦ ਇਹ ਵੀਡੀਓ ਜਾਰੀ ਕੀਤਾ ਹੈ।