ਯੂਕਰੇਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਰਾਜਧਾਨੀ ਕੀਵ ਦੇ ਨੇੜੇ ਇੱਕ ਰੂਸੀ ਹਥਿਆਰ ਦਾ ਮਲਬਾ ਉਨ੍ਹਾਂ ਦੇ ਘਰ ‘ਤੇ ਡਿੱਗਣ ਨਾਲ ਦੋ ਲੋਕਾਂ, ਇੱਕ ਚਾਰ ਸਾਲਾ ਲੜਕੇ ਅਤੇ ਉਸਦੇ 35 ਸਾਲਾ ਪਿਤਾ ਦੀ ਮੌਤ ਹੋ ਗਈ। ਯੂਕਰੇਨ ਦੀਆਂ ਐਮਰਜੈਂਸੀ ਸੇਵਾਵਾਂ ਨੇ ਟੈਲੀਗ੍ਰਾਮ ਮੈਸੇਜਿੰਗ ਐਪ ‘ਤੇ ਕਿਹਾ ਕਿ ਹਮਲੇ ਵਿਚ ਇਕ 13 ਸਾਲ ਦਾ ਬੱਚਾ ਵੀ ਜ਼ਖਮੀ ਹੋ ਗਿਆ।