ਰਾਈਸ ਮਿੱਲ ‘ਤੇ ਕੁਤਾਹੀ ਲਈ ਐਫਆਈਆਰ ਦਰਜ

0
90019
ਰਾਈਸ ਮਿੱਲ 'ਤੇ ਕੁਤਾਹੀ ਲਈ ਐਫਆਈਆਰ ਦਰਜ

 

ਚੰਡੀਗੜ੍ਹ: ਭ੍ਰਿਸ਼ਟ ਅਮਲਾਂ ‘ਤੇ ਸਖ਼ਤ ਕਾਰਵਾਈ ਕਰਦਿਆਂ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਨੇ 8 (8) ਚੌਲ ਮਿੱਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਮਲੋਹ ਦੇ ਮੈਸਰਜ਼ ਓਂਕਾਰ ਰਾਈਸ ਗਰਾਮ ਉਦਯੋਗ ਯੂਨਿਟ-2 ਨੇ ਰਜਿਸਟ੍ਰੇਸ਼ਨ ਦੇ ਸਮੇਂ ਆਪਣੀ ਮਿਲਿੰਗ ਸਮਰੱਥਾ ਨੂੰ ਧੋਖਾਧੜੀ ਨਾਲ ਵਧਾਉਣ ਲਈ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ। ਜਦੋਂ ਇਹ ਫੂਡ ਸਪਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਤਾਂ ਸਬੰਧਤ ਮਿੱਲ ਨੂੰ ਕਸਟਮ ਮਿਲਿੰਗ ਨੀਤੀ 2022-23 ਅਨੁਸਾਰ ਬਲੈਕਲਿਸਟ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਮੈਸਰਜ਼ ਓਂਕਾਰ ਰਾਈਸ ਗਰਾਮ ਉਦਯੋਗ ਯੂਨਿਟ-2, ਪਿੰਡ ਚਹਿਲਾਂ ਦੇ ਭਾਈਵਾਲਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਅਤੇ ਮਿੱਲ ਵਿੱਚ ਸਟੋਰ ਕੀਤੇ ਝੋਨੇ ਨੂੰ ਹੋਰ ਮਿੱਲਾਂ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ। ਇਸ ਮਿੱਲ ਦੇ ਹਿੱਸੇਦਾਰ ਜ਼ਿਲ੍ਹੇ ਦੀਆਂ ਸੱਤ (7) ਹੋਰ ਮਿੱਲਾਂ ਵਿੱਚ ਵੀ ਭਾਈਵਾਲ ਸਨ।

ਕਸਟਮ ਮਿਲਿੰਗ ਨੀਤੀ 2022-23 ਅਨੁਸਾਰ ਕਾਰਵਾਈ ਕਰਦਿਆਂ ਇਨ੍ਹਾਂ ਸਾਰੀਆਂ ਮਿੱਲਾਂ ਨੂੰ ਡਿਫਾਲਟਰ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਮਿੱਲਾਂ ਵਿੱਚ ਸਟੋਰ ਕੀਤੇ ਝੋਨੇ ਨੂੰ ਤਬਦੀਲ ਕਰਨ ਦੇ ਹੁਕਮ ਦਿੱਤੇ ਗਏ ਹਨ।

LEAVE A REPLY

Please enter your comment!
Please enter your name here