ਲਾਰੈਂਸ ਬਿਸ਼ਨੋਈ ਦਾ ਜੇਲ੍ਹ ‘ਚੋਂ ਇੰਟਰਵੀਊ ਲੈਣ ਵਾਲੇ ਪੱਤਰਕਾਰ ਨੂੰ ਮਿਲੀ ਸੁਪਰੀਮ ਕੋਰਟ ਤੋਂ ਵੱਡੀ ਰਾਹਤ

0
466
ਲਾਰੈਂਸ ਬਿਸ਼ਨੋਈ ਦਾ ਜੇਲ੍ਹ 'ਚੋਂ ਇੰਟਰਵੀਊ ਲੈਣ ਵਾਲੇ ਪੱਤਰਕਾਰ ਨੂੰ ਮਿਲੀ ਸੁਪਰੀਮ ਕੋਰਟ ਤੋਂ ਵੱਡੀ ਰਾਹਤ
Spread the love

 

Lawrence Interview Case: ਸੁਪਰੀਮ ਕੋਰਟ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੋਥਾਈਲ ਫੋਨ ਇੰਟਰਵਿਊਜ਼ ਨਾਲ ਸਬੰਧਤ ਕੇਸ ਵਿਚ  SIT ਜਾਂਚ ਦਾ ਸਾਹਮਣਾ ਕਰ ਰਹੇ ਪ੍ਰਾਈਵੇਟ ਨਿਊਜ਼ ਚੈਨਲ ਦੇ ਐਕਰ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ ਹੈ। ਲਾਰੈਂਸ ਬਿਸ਼ਨੋਈ ਨੇ ਨਿਊਜ਼ ਚੈਨਲ ਦੇ ਐਕਰ ਨੂੰ ਮੋਬਾਈਲ ਫੋਨ ‘ਤੇ ਵੀਡੀਓ ਇੰਟਰਵਿਊਜ਼ ਦਿੱਤੀਆਂ ਸਨ। ਜਿਸ ਨੂੰ ਪਿਛਲੇ ਸਾਲ ਮਾਰਚ ਮਹੀਨੇ ਜਾਰੀ ਕੀਤਾ ਗਿਆ ਸੀ।

ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਚ ਨੇ ਕਿਹਾ ਕਿ ਪੱਤਰਕਾਰ ਦਾ ਇਰਾਦਾ ਭਾਵੇਂ ਅਪਰਾਧੀਆਂ ਦਾ ਪਰਦਾਫਾਸ਼ ਕਰਨਾ ਸੀ ਪਰ ਜੇਲ੍ਹ ਵਿਚ ਬੰਦ ਸ਼ਖ਼ਸ ਦੀ ਇੰਟਰਵਿਊ ਲੈਣੀ ‘ਜੇਲ੍ਹ ਨੇਮਾਂ ਦੀ ਗੰਭੀਰ ਉਲੰਘਣਾ ਹੈ।’  ਕੋਰਟ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ ‘ ਇਕ ਪੱਧਰ ‘ਤੇ ਸ਼ਾਇਦ ਤੁਹਾਡੇ ਮੁਵੱਕਿਲ, ਜੋ ਇੰਟਰਵਿਊ ਲੈਣਾ ਚਾਹੁੰਦਾ ਸੀ ਉਸ ਨੇ ਜੇਲ੍ਹ ਦੇ ਕੁਝ ਨੇਮਾਂ ਦੀ ਉਲੰਘਣਾ ਕੀਤੀ ਹੋ ਸਕਦੀ ਹੈ।

ਸੁਪਰੀਮ ਕੋਰਟ ਨੇ ਨਿਊਜ਼ ਚੈਨਲ ਵੱਲੋਂ ਜਾਰੀ ਪਟੀਸ਼ਨ ਦਾ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਆਈਪੀਐੱਸ ਅਧਿਕਾਰੀ ਪ੍ਰਬੰਧ ਕੁਮਾਰ ਨੂੰ ਵੀ ਨੋਟਿਸ ਜਾਰੀ ਕੀਤੇ ਹਨ।

ਸਰਬਉੱਚ ਕੋਰਟ ਨੇ ਨਿਊਜ਼ ਚੇਨਲ ਤੇ ਐਕਰ ਵੱਲੋਂ ਪੇਸ਼ ਸੀਨੀਅਰ ਵਕੀਲਾਂ ਮੁਕੁਲ ਰੋਹਤਗੀ ਤੇ ਆਰਐਸ ਚੀਮਾਂ ਦੀਆਂ ਦਲੀਲਾਂ ਦਾ ਵੀ ਨੋਟਿਸ ਲਿਆ ਕਿ ਪੱਤਰਕਾਰ, ਜਿਸ ਨੂੰ ਸਟਿੰਗ ਅਪਰੇਸ਼ਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ। ਸੀਜੇਆਈ ਨੇ ਕਿਹਾ, ਦੂਜਾ ਪਟੀਸ਼ਨਰ (ਨਿਊਜ਼ ਐਂਕਰ) ਸਿਟ ਨੂੰ ਜਾਂਚ ਵਿਚ ਸਹਿਯੋਗ ਦੇਵੇ। ਅਸੀ ਹੁਕਮ ਦਿੰਦੇ ਹਾਂ ਕਿ ਇਸ ਕੋਰਟ ਵੱਲੋਂ ਅਗਲੇ ਹੁਕਮਾਂ ਤੱਕ ਉਸ ਖਿਲਾਫ਼ ਕੋਈ ਸਖਤ ਚੁੱਕਿਆ ਜਾਵੇ।

LEAVE A REPLY

Please enter your comment!
Please enter your name here