ਜੇਲ੍ਹ ਵਿਭਾਗ ਪੰਜਾਬ ਨੇ ਸੂਬੇ ਦੀਆਂ ਜੇਲ੍ਹਾਂ ‘ਚ ਮੋਬਾਈਲਾਂ ਦੀ ਵਰਤੋਂ ਸਬੰਧੀ ਨਸ਼ਰ ਹੋ ਰਹੀਆਂ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਨੂੰ ਗੁਮਰਾਹਕੁੰਨ, ਬੇਬੁਨਿਆਦ ਦੱਸਿਆ ਹੈ ਅਤੇ ਕਿਹਾ ਕਿ ਇਸ ਵੀਡੀਓ ਦਾ ਸੂਬੇ ਦੀਆਂ ਜੇਲ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
17 ਸਤੰਬਰ, 2023 ਦੀ ਇਕ ਵੀਡੀਓ ਨਜ਼ਰ ਕੀਤੀ ਹੈ ਜਿਸ ਵਿਚ ਕਥਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਵਟਸਐਪ ਵੀਡੀਓ ਕਾਲ ਰਾਹੀਂ ਮੈਨੂੰ ਮਾਨੇਸਰ ਨਾਲ ਗੱਲਬਾਤ ਕਰਦਾ ਦੇਖਿਆ ਗਿਆ ਸੀ। ਮੋਨੂੰ ਮਾਨੇਸਰ ਹਰਿਆਣਾ ਦੇ ਨੂਹ ਜ਼ਿਲੇ ‘ਚ ਗੜਬੜੀ ਕਰਨ ਅਤੇ ਹਿੰਸਾ ਭੜਕਾਉਣ ਦੇ ਮੁੱਖ ਦੋਸ਼ੀਆਂ ‘ਚੋਂ ਇਕ ਹੈ। ਵੀਡੀਓ ਵਿਚ ਇਕ ਹੋਰ ਵਿਅਕਤੀ ਲਾਰੈਂਸ ਬਿਸ਼ਨੋਈ ਦੇ ਨਾਲ ਦਫ਼ਤਰੀ ਕੁਰਸੀ ‘ਤੇ ਬੈਠਾ ਦਿਖ ਰਿਹਾ ਹੈ।
ਵੀਡੀਓ ਵਾਇਰਲ ਹੋਣ ‘ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ, ਬਠਿੰਡਾ ’ਹਾਈ ਸਕਿਓਰਿਟੀ’ ਜੇਲ੍ਹ ’ਚ ਬੰਦ ਮੁੱਖ ਮੰਤਰੀ ਭਗਵੰਤ ਮਾਨ ਦਾ ਸਪੈਸ਼ਲ ਸਟੇਟ ਗੈਸਟ ਗੈਂਗਸਟਰ ਲਾਰੈਂਸ ਬਿਸ਼ਨੋਈ ਜਦੋਂ ਚਾਹੇ ਇੰਟਰਵਿਊ ਦਿੰਦਾ ਹੈ, ਵੀਡੀਓ ਕਾਲਾਂ ਕਰਦਾ ਹੈ ਤੇ ਜੋ ਜੀ ਆਵੇ ਕਰਦਾ ਹੈ। ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ।
ਜੇਕਰ ਹਾਈ ਸਕਿਓਰਿਟੀ ਜੇਲ੍ਹ ਦਾ ਇਹ ਹਾਲ ਹੈ ਤਾਂ ਦੂਜੀਆਂ ਜੇਲ੍ਹਾਂ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਪੰਜਾਬ ਦੀ ਸੁਰੱਖਿਆ ਇਸ ਵੇਲੇ ਖ਼ਤਰਨਾਕ ਪੜਾਅ ’ਤੇ ਪੁੱਜ ਗਈ ਹੈ । ਕੀ ਬਾਰਡਰ ਸਟੇਟ ਵਿਚ ਲਾਗੂ ਕੀਤਾ ਇਹੋ ਦਿੱਲੀ ਮਾਡਲ ਹੈ ? ਭਗਵੰਤ ਮਾਨ ਨੂੰ ਫੌਰੀ ਅਸਤੀਫਾ ਦੇਣਾ ਚਾਹੀਦਾ ਹੈ।