ਲੁਧਿਆਣਾ: ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਸੀਆਈਏ ਸਟਾਫ਼ 2 ਦੀ ਟੀਮ ਨੇ ਸ਼ਹਿਰ ਦੀ ਸਬਜ਼ੀ ਮੰਡੀ ਵਿੱਚ ਕੰਮ ਕਰਦੇ ਇੱਕ ਡੇਟਾ ਐਂਟਰੀ ਆਪਰੇਟਰ ਅਤੇ ਇੱਕ ਮਠਿਆਈ ਦੀ ਦੁਕਾਨ ਦੇ ਮਾਲਕ ਨੂੰ ਇੱਕ ਮੋਟਰਸਾਈਕਲ ਅਤੇ ਈ-ਰਿਕਸ਼ਾ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਕੀਤੇ ਵਾਹਨ ਬਰਾਮਦ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਸਲੇਮ ਟਾਬਰੀ ਦੀ ਭਗਵਾਨ ਦਾਸ ਕਲੋਨੀ ਦੇ ਰਵੀ ਕੁਮਾਰ ਉਰਫ਼ ਮੋਨੂੰ (32) ਅਤੇ ਨੂਰਵਾਲਾ ਰੋਡ ਸਥਿਤ ਕਾਲੀ ਸੜਕ ਦੇ ਕਪਿਲ ਉਰਫ਼ ਗਿੱਕੀ (25) ਵਜੋਂ ਹੋਈ ਹੈ।
ਰਵੀ ਇੱਕ ਮਿਠਾਈ ਦੀ ਦੁਕਾਨ ਦਾ ਮਾਲਕ ਹੈ, ਜਦੋਂ ਕਿ ਕਪਿਲ ਨਵੀਂ ਸਬਜ਼ੀ ਮੰਡੀ ਵਿੱਚ ਡੇਟਾ ਐਂਟਰੀ ਆਪਰੇਟਰ ਵਜੋਂ ਕੰਮ ਕਰਦਾ ਹੈ।
ਸੀਆਈਏ ਸਟਾਫ਼ 2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪਹਿਲਾਂ ਹੀ ਦੋ ਐਫਆਈਆਰ ਦਾ ਸਾਹਮਣਾ ਕਰ ਰਹੇ ਹਨ ਅਤੇ 27 ਅਪਰੈਲ ਨੂੰ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਏ ਸਨ।
ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਅਤੇ 411 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
.