ਦੋਸ਼ਾਂ ਦੀ ਪੜਤਾਲ ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ ਵੱਲੋਂ ਕੀਤੀ ਗਈ
ਜਾਰੀ ਹੁਕਮ ਵਿਚ ਉਨ੍ਹਾਂ ਕਿਹਾ ਕਿ, ਮਾਨਸਾ ਜੇਲ੍ਹ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਉਰਫ਼ ਸੁਭਾਸ਼ ਅਰੋੜਾ ਪੁੱਤਰ ਮੱਖਣ ਲਾਲ ਵਲੋਂ ਟੀਵੀ ਚੈਨਲਾਂ ਨੂੰ ਦਿੱਤੀ ਇੰਟਰਵਿਊ ਵਿਚ ਲਾਏ ਗਏ ਦੋਸ਼ਾਂ ਦੀ ਪੜਤਾਲ ਡਿਪਟੀ ਇੰਸਪੈਕਟਰ ਜਨਰਲ ਜੇਲ੍ਹਾਂ (ਹੈੱਡਕੁਆਟਰ) ਵੱਲੋਂ ਕੀਤੀ ਗਈ।
ਇਸ ਜੇਲ੍ਹ ਦੇ 2 ਸਹਾਇਕ ਸੁਪਰਡੈਟਾਂ ਸਮੇਤ 6 ਵਾਰਡਰ ਨੂੰ ਕੀਤਾ ਸਸਪੈਂਡ
ਪੜਤਾਲ ਰਿਪੋਰਟ ਅਨੁਸਾਰ ਜੇਲ੍ਹ ਮਾਨਸਾ ਵਿਚ ਤੈਨਾਤ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੰਟ ਜੇਲ੍ਹ ਮਾਨਸਾ, ਕੁਲਜੀਤ ਸਿੰਘ ਸਹਾਇਕ ਸੁਪਰਡੰਟ ਜਿਲ੍ਹਾ ਜੇਲ੍ਹ ਮਾਨਸਾ, ਵਾਰਡਰ ਨਿਰਮਲ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਜੇਲ੍ਹ ਮਾਨਸਾ, ਵਾਰਡਰ ਹਰਪ੍ਰੀਤ ਸਿੰਘ ਪੇਟੀ ਨੰਬਰ 1405 ਜੇਲ੍ਹ ਮਾਨਸਾ, ਵਾਰਡਰ ਸੁਖਵੰਤ ਸਿੰਘ ਜੇਲ੍ਹ ਮਾਨਸਾ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇੰਟਰਵਿਊ ਵਿੱਚ ਲਾਏ ਗਏ ਸੀ ਇਹ ਦੋਸ਼
ਜੇਲ੍ਹ ਮਾਨਸਾ ਤੋਂ ਰਿਹਾਅ ਹੋਏ ਬੰਦੀ ਸੁਭਾਸ਼ ਕੁਮਾਰ ਅਰੋੜਾ ਪੁੱਤਰ ਮੱਖਣ ਲਾਲ ਵੱਲੋਂ ਮੀਡੀਆ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਮਾਨਸਾ ਜੇਲ੍ਹ ਵਿੱਚ ਬੰਦ ਆਰਥਿਕ ਪੱਖੋਂ ਤਕੜੇ ਕੈਦੀ / ਮੁਲਜ਼ਮ ਜੇਲ੍ਹ ਅਧਿਕਾਰੀਆਂ ਨੂੰ ਪੈਸੇ ਦੇ ਕੇ ਨਸ਼ਿਆਂ ਸਮੇਤ ਹਰ ਸੁੱਖ ਸਹੂਲਤ ਦਾ ਆਨੰਦ ਮਾਣਦੇ ਹਨ। ਸੁਭਾਸ਼ ਕੁਮਾਰ ਨੇ ਜੇਲ੍ਹ ਵਿੱਚ ਮੋਬਾਈਲਾਂ ਦੀ ਬੇਝਿਜਕ ਹੁੰਦੀ ਵਰਤੋਂ ਬਾਰੇ ਵੀ ਅਹਿਮ ਜਾਣਕਾਰੀ ਦਿੱਤੀ ਸੀ।