ਸਕੂਲਾਂ ‘ਚ ਛੁੱਟੀਆਂ ਵਧਣਗੀਆਂ? ਮੌਸਮ ਵਿਭਾਗ ਦਾ ਤਾਜ਼ਾ ਅਪਡੇਟ, ਕੱਲ੍ਹ ਤੋਂ ਬਦਲੇਗਾ ਮੌਸਮ

0
100636
ਸਕੂਲਾਂ 'ਚ ਛੁੱਟੀਆਂ ਵਧਣਗੀਆਂ? ਮੌਸਮ ਵਿਭਾਗ ਦਾ ਤਾਜ਼ਾ ਅਪਡੇਟ, ਕੱਲ੍ਹ ਤੋਂ ਬਦਲੇਗਾ ਮੌਸਮ

ਮੌਸਮ ਵਿਭਾਗ ਨੇ ਪੰਜਾਬ ਵਿੱਚ ਕੱਲ੍ਹ ਤੋਂ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਹੈ। ਇਸ ਲਈ ਸਾਰੇ ਸਕੂਲਾਂ ਵਿੱਚ ਰੌਣਕ ਪਰਤੇਗੀ। ਧੁੰਦ ਤੇ ਠੰਢ ਨੂੰ ਲੈ ਕੇ ਪੰਜਾਬ ਤੇ ਚੰਡੀਗੜ੍ਹ ਦੇ ਪ੍ਰਾਇਮਰੀ ਸਕੂਲਾਂ ਵਿੱਚ 20 ਜਨਵਰੀ ਤੱਕ ਛੁੱਟੀਆਂ ਕੀਤੀਆਂ ਹੋਈਆਂ ਹਨ। ਅੱਜ 21 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੈ ਤੇ ਸੋਮਵਾਰ 22 ਜਨਵਰੀ ਤੋਂ ਪੰਜਾਬ ਵਿੱਚ ਸਕੂਲ ਖੁੱਲ੍ਹ ਸਕਦੇ ਹਨ ਪਰ ਚੰਡੀਗੜ੍ਹ ਵਿੱਚ 23 ਜਨਵਰੀ ਨੂੰ ਸਕੂਲ ਖੁੱਲ੍ਹਣਗੇ ਕਿਉਂਕਿ ਰਾਮ ਮੰਦਰ ਸਮਾਗਮ ਕਰਕੇ 22 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ।

ਮੌਸਮ ਵਿਭਾਗ ਦਾ ਤਾਜ਼ਾ ਅਪਡੇਟ

ਮੌਸਮ ਵਿਭਾਗ ਅਨੁਸਾਰ ਪੰਜਾਬ-ਹਰਿਆਣਾ ਵਿੱਚ 22 ਜਨਵਰੀ ਤੋਂ ਬਾਅਦ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ। ਸੋਮਵਾਰ ਤੋਂ ਬਾਅਦ ਧੁੰਦ ਦਾ ਪ੍ਰਭਾਵ ਘੱਟ ਜਾਵੇਗਾ। ਧੁੱਪ ਨਿਕਲਣ ਨਾਲ ਦਿਨ ਦੇ ਤਾਪਮਾਨ ‘ਚ ਵਾਧਾ ਹੋਵੇਗਾ।

ਅੱਜ ਦੇ ਮੌਸਮ ਦਾ ਹਾਲ

ਪੰਜਾਬ ਵਿੱਚ ਅੱਜ ਵੀ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ‘ਚ ਸੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪਿਛਲੇ ਦਿਨ ਧੁੱਪ ਨਾ ਨਿਕਲਣ ਕਾਰਨ ਠੰਢ ਕਾਫੀ ਵਧ ਗਈ ਹੈ। ਪਾਰਾ ਆਮ ਨਾਲੋਂ ਬਹੁਤ ਹੇਠਾਂ ਹੈ। ਹਰਿਆਣਾ ‘ਚ ਵੀ ਐਤਵਾਰ ਦੀ ਸਵੇਰ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਇੱਥੇ ਵਿਜ਼ੀਬਿਲਟੀ 10 ਤੋਂ 25 ਮੀਟਰ ਤੱਕ ਰਹੀ। ਚੰਡੀਗੜ੍ਹ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

18 ਜ਼ਿਲ੍ਹਿਆਂ ‘ਚ ਧੁੰਦ ਦਾ ਔਰੇਂਜ਼ ਅਲਰਟ 

ਅੱਜ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਲੇਰਕੋਟਲਾ ਵਿੱਚ ਧੁੰਦ ਦਾ ਔਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ।

ਅੱਜ ਚੰਡੀਗੜ੍ਹ ਵਿੱਚ ਧੁੰਦ ਦਾ ਯੈਲੋ ਅਲਰਟ ਜਾਰੀ ਹੈ। ਸਵੇਰ ਵੇਲੇ ਸੰਘਣੀ ਧੁੰਦ ਤੇ ਬਾਅਦ ਵਿੱਚ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਦੇ ਆਸ-ਪਾਸ ਰਹੇਗਾ। ਅੰਮ੍ਰਿਤਸਰ ਵਿੱਚ ਮੌਸਮ ਵਿਭਾਗ ਨੇ ਅੱਜ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ ਧੁੰਦ ਛਾਈ ਰਹੇਗੀ। ਤਾਪਮਾਨ 6 ਤੋਂ 14 ਡਿਗਰੀ ਦੇ ਵਿਚਕਾਰ ਰਹੇਗਾ।

ਜਲੰਧਰ ਵਿੱਚ ਅੱਜ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰੇ ਧੁੰਦ ਰਹੇਗੀ ਤੇ ਬਾਅਦ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ। ਤਾਪਮਾਨ 6 ਤੋਂ 13 ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਸਵੇਰੇ ਧੁੰਦ ਤੇ ਦੁਪਹਿਰ ਤੱਕ ਧੁੱਪ ਰਹਿ ਸਕਦੀ ਹੈ। ਤਾਪਮਾਨ 9 ਤੋਂ 13 ਡਿਗਰੀ ਦੇ ਵਿਚਕਾਰ ਰਹੇਗਾ।

LEAVE A REPLY

Please enter your comment!
Please enter your name here