ਸ਼ਿਕਾਇਤ ਲੈ ਕੇ ਥਾਣੇ ਗਈ ਗ਼ਰੀਬ ਔਰਤ ਦਾ ਧੱਕੇ ਨਾਲ ਢਾਹਿਆ ਘਰ, ਜਾਣੋ ਮਾਮਲਾ

0
100037
ਸ਼ਿਕਾਇਤ ਲੈ ਕੇ ਥਾਣੇ ਗਈ ਗ਼ਰੀਬ ਔਰਤ ਦਾ ਧੱਕੇ ਨਾਲ ਢਾਹਿਆ ਘਰ, ਜਾਣੋ ਮਾਮਲਾ

ਲੁਧਿਆਣਾ ਦੇ ਪਿੰਡ ਗਿੱਲ ਵਿੱਚ ਇੱਕ ਗ਼ਰੀਬ ਪਰਿਵਾਰ ਦਾ ਘਰ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਵਿਧਵਾ ਔਰਤ ਆਪਣੇ ਤਿੰਨ ਬੱਚਿਆਂ ਨਾਲ ਘਰ ਵਿੱਚ ਰਹਿੰਦੀ ਹੈ ਤੇ ਉਸ ਦੇ ਭਰਾ ਨੇ ਉਸ ਨੂੰ ਇਹ ਘਰ ਰਹਿਣ ਲਈ ਦਿੱਤਾ ਸੀ।

ਜ਼ਿਕਰ ਕਰ ਦਈਏ ਕਿ ਔਰਤ ਨੇ ਆਪਣੇ ਭਰਾ ਨੂੰ ਢਾਈ ਲੱਖ ਰੁਪਏ ਇਸ ਮਕਾਨ ਦੇ ਰਾਸ਼ੀ ਵਜੋਂ ਵੀ ਦਿੱਤੇ ਸੀ ਪਰ ਕੁਝ ਸਾਲਾਂ ਬਾਅਦ ਉਸ ਦਾ ਭਰਾ ਆਇਆ ਅਤੇ ਘਰ ਕਿਸੇ ਹੋਰ ਨੂੰ ਵੇਚ ਦਿੱਤਾ ਗਿਆ ਹੈ। ਜਦੋਂ ਕਿ ਔਰਤ ਨੇ ਬੜੀ ਮਿਹਨਤ ਨਾਲ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਅਤੇ ਘਰ ਬਣਵਾਇਆ, ਲੱਖਾਂ ਰੁਪਏ ਖਰਚ ਕੀਤੇ, ਪਰ ਉਸ ਨੂੰ ਕੋਈ ਮੁਆਵਜ਼ਾ ਦਿੱਤੇ ਬਿਨਾਂ ਉਸ ਦਾ ਘਰ ਢਾਹ ਦਿੱਤਾ ਗਿਆ।

ਪੀੜਤ ਔਰਤ ਨੇ ਦੱਸਿਆ ਕਿ ਪੁਲਿਸ ਦੀ ਵੀ ਮਿਲੀ ਭੁਗਤ ਹੈ, ਉਹ ਫੈਸਲਾ ਕਰਵਾਉਣ ਦੇ ਨਾਂ ‘ਤੇ ਉਨ੍ਹਾਂ ਨੂੰ ਥਾਣੇ ਲੈ ਗਈ ਅਤੇ ਪਿੱਛੇ ਤੋਂ ਖ਼ਰੀਦਦਾਰ ਦੀ ਰਲੀਮਿਲੀ ਭੁਗਤ ਅਨੁਸਾਰ ਪੂਰੇ ਘਰ ਦੀ ਭੰਨ-ਤੋੜ ਕੀਤੀ, ਉਨ੍ਹਾਂ ਦੇ ਬੱਚਿਆਂ ਦੇ ਸਰਟੀਫਿਕੇਟ, ਹੋਰ ਸਮਾਨ ਨਸ਼ਟ ਕਰ ਦਿੱਤਾ।

ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਆਈ ਅਤੇ ਕਿਹਾ ਕਿ ਉਹ ਜਾਂਚ ਕਰੇਗੀ।  ਹਾਲਾਂਕਿ ਜਦੋਂ ਪੁਲਿਸ ਨੂੰ ਮਿਲੀ ਭਗਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਅਸੀਂ ਇਸ ਦੀ ਜਾਂਚ ਕਰਾਂਗੇ।  ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਵਿਸ਼ੇਸ਼ ਨੋਟਿਸ ਲੈਂਦਿਆਂ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here