ਸਿਆਸੀ ਰੰਜਿਸ਼ ਕਾਰਨ ਦੋ ਭਰਾਵਾਂ ‘ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਦੂਜਾ ਜ਼ਖ਼ਮੀ

0
100021
ਸਿਆਸੀ ਰੰਜਿਸ਼ ਕਾਰਨ ਦੋ ਭਰਾਵਾਂ ‘ਤੇ ਚੱਲੀਆਂ ਗੋਲੀਆਂ, ਇੱਕ ਦੀ ਮੌਤ, ਦੂਜਾ ਜ਼ਖ਼ਮੀ

 

ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੇ ਪਿੰਡ ਰਣਗੜ੍ਹ ਤੋਂ ਹੈ ਜਿੱਥੇ ਸਿਆਸੀ ਰਜਿੰਸ਼ ਦੇ ਚਲਦੇ ਦੋ ਭਰਾਵਾ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਵੱਡੇ ਭਰਾ ਦੀ ਲੱਤ ਵਿੱਚ ਗੋਲੀ ਲੱਗੀ ਸੀ ਜੋ ਕਿ ਅੰਮ੍ਰਿਤਸਰ ਦੇ ਸਿਵਲ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਛੋਟੇ ਭਰਾ ਦੇ ਪੇਟ ਵਿੱਚ ਗੋਲੀ ਲੱਗਣ ਕਾਰਨ ਨਿੱਜੀ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਹੈ।

ਇਸ ਸੰਬਧੀ ਗੋਲੀ ਦੇ ਸ਼ਿਕਾਰ ਬਿਕਰਮ ਸਿੰਘ ਤੇ ਉਸਦੇ ਬੇਟੇ ਸ਼ਮਸ਼ੇਰ ਨੇ ਦੱਸਿਆ ਕਿ ਸਿਆਸੀ ਰਜਿੰਸ਼ ਦੇ ਚਲਦੇ ਪਹਿਲਾਂ ਪਿੰਡ ਦੇ ਸਰਪੰਚ ਬੱਬੀ ਅਤੇ ਉਸਦੇ ਬੇਟੇ ਦੇ ਨਾਲ ਬਿਜਲੀ ਵਿਭਾਗ ਦੇ ਮੁਲਾਜ਼ਮ ਕਰਮਜੀਤ ਸਿੰਘ ਵੱਲੋਂ ਸਾਡੇ ਘਰ ਆ ਤੋੜਭੰਨ ਕੀਤੀ ਗਈ ਤੇ ਜਦੋਂ ਅਸੀਂ ਉਨ੍ਹਾਂ ਦੇ ਘਰ ਗੱਲਬਾਤ ਕਰਨ ਗਏ ਤਾਂ ਉਨ੍ਹਾਂ ਵੱਲੋ ਸਿੱਧੀਆਂ ਗੋਲ਼ੀਆ ਚਲਾ ਕੇ ਦੋਵੇਂ ਭਰਾਵਾਂ ਨੂੰ ਗੋਲੀਆ ਮਾਰੀਆਂ ਜਿਸ ਵਿੱਚ ਵੱਡੇ ਭਰਾ ਦੇ ਲੱਤ ਵਿੱਚ ਗੋਲੀ ਲੱਗੀ ਜੋ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਛੋਟੇ ਭਰਾ ਦੇ ਪੇਟ ਵਿੱਚ ਗੋਲੀ ਲੱਗਣ ਕਾਰਨ ਨਿੱਜੀ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ ਹੈ। ਪੀੜਤ ਪਰਿਵਾਰ ਵੱਲੋ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਉੱਥੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਚ ਬੋਲਣ ਲਈ ਤਿਆਰ ਨਹੀਂ

LEAVE A REPLY

Please enter your comment!
Please enter your name here