ਪਰਗਟ ਸਿੰਘ ਟਵੀਟ ਕੀਤਾ ਹੈ ਕਿ…
ਫੇਰ ਦਿਨ ਦਿਹਾੜੇ ਇੱਕ ਕਤਲ। ਬਠਿੰਡਾ ਦੇ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਮੇਲਾ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਾ ਹਾਂ। ਇਸ ਹਫ਼ਤੇ ਵਿੱਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਹੁਣ ਤੱਕ ਕਤਲ ਰੁਕਣ ਦਾ ਨਾਮ ਨਹੀਂ ਲੈ ਰਹੇ। ਇਹ ਹਾਦਸੇ ਮਹਿਜ਼ ਇਤਫਾਕ ਨਹੀਂ ਹੋ ਸਕਦੇ। ਪੰਜਾਬ ਸਰਕਾਰ ਦੀ ਫੇਲ ਕਾਨੂੰਨ ਵਿਵਸਥਾ ਦਾ ਨਤੀਜਾ ਹਨ। ਪੰਜਾਬ ਸਰਕਾਰ ਦੀ ਪ੍ਰਾਥਮਿਕਤਾ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਹੈ ਹੀ ਨਹੀਂ। ਭਗਵੰਤ ਮਾਨ ਜੀ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ।
ਦਰਅਸਲ ਪਰਗਟ ਸਿੰਘ ਨੇ ਇਹ ਗੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੂੰ ਰੀ-ਵਟੀਟ ਕਰਕੇ ਕਹੀ। ਡਾ. ਸੰਦੀਪ ਪਾਠਕ ਨੇ ਟਵੀਟ ਕਰਕੇ ਕਿਹਾ….
ਫਿਰ ਰੇਲ ਹਾਦਸਾ। ਮੈਂ ਆਂਧਰਾ ਪ੍ਰਦੇਸ਼ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਇਹ ਇਸ ਮਹੀਨੇ ਦਾ ਦੂਜਾ ਵੱਡਾ ਰੇਲ ਹਾਦਸਾ ਹੈ। ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਹ ਹਾਦਸੇ ਸਿਰਫ਼ ਇਤਫ਼ਾਕਨ ਨਹੀਂ ਵਾਪਰ ਸਕਦੇ। ਇਹ ਸਰਕਾਰ ਦੀ ਅਸਫਲ ਪ੍ਰਣਾਲੀ ਦਾ ਨਤੀਜਾ ਹੈ। ਰੇਲ ਯਾਤਰੀਆਂ ਦੀ ਸੁਰੱਖਿਆ ਮੋਦੀ ਸਰਕਾਰ ਦੀ ਤਰਜੀਹ ਨਹੀਂ ਹੈ। ਅਸ਼ਵਨੀ ਵੈਸ਼ਨਵ ਜੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ।