ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਪੀਐਮ ਮੋਦੀ ਨੇ ਨਹਿਰੂ-ਇੰਦਰਾ ਅਤੇ ਭਾਰਤ ਦੀ 75 ਸਾਲਾਂ ਦੀ ਵਿਧਾਨਕ ਯਾਤਰਾ ਦੇ ਇਤਿਹਾਸਕ ਪਲਾਂ ਨੂੰ ਯਾਦ ਕੀਤਾ

0
100005
ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਪੀਐਮ ਮੋਦੀ ਨੇ ਨਹਿਰੂ-ਇੰਦਰਾ ਅਤੇ ਭਾਰਤ ਦੀ 75 ਸਾਲਾਂ ਦੀ ਵਿਧਾਨਕ ਯਾਤਰਾ ਦੇ ਇਤਿਹਾਸਕ ਪਲਾਂ ਨੂੰ ਯਾਦ ਕੀਤਾ

 

Parliament Session: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਈ ਵਿਸ਼ਿਆਂ ਨੂੰ ਕਵਰ ਕੀਤਾ ਜਿਸ ਵਿੱਚ ਚੰਦਰਮਾ ‘ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਅਤੇ 18ਵੇਂ ਜੀ-20 ਸੰਮੇਲਨ ਦੀ ਸਫ਼ਲ ਮੇਜ਼ਬਾਨੀ ਸ਼ਾਮਲ ਹੈ।

  • ਆਪਣੇ ਸੰਬੋਧਨ ਵਿੱਚ ਪੀ.ਐੱਮ ਮੋਦੀ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਦੀ ਸਫ਼ਲਤਾ ਪੂਰੇ ਦੇਸ਼ ਦੀ ਹੈ ਇਕੱਲੇ ਵਿਅਕਤੀ ਜਾਂ ਇੱਕ ਪਾਰਟੀ ਦੀ ਨਹੀਂ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਜੀ-20 ਦੀ ਸਫ਼ਲਤਾ ਦੇਸ਼ ਦੇ 140 ਕਰੋੜ ਨਾਗਰਿਕਾਂ ਦੀ ਸਫ਼ਲਤਾ ਹੈ। ਇਹ ਭਾਰਤ ਦੀ ਸਫ਼ਲਤਾ ਹੈ ਇਹ ਸਾਡੇ ਸਾਰਿਆਂ ਲਈ ਜਸ਼ਨ ਮਨਾਉਣ ਦੀ ਗੱਲ ਹੈ”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਇਹ 75 ਸਾਲਾਂ ਦੀ ਸੰਸਦੀ ਯਾਤਰਾ ਨੂੰ ਯਾਦ ਕਰਦੇ ਹੋਏ ਅੱਗੇ ਵਧਣ ਦਾ ਸਮਾਂ ਹੈ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਆਜ਼ਾਦੀ ਤੋਂ ਪਹਿਲਾਂ ਪੁਰਾਣੀ ਸੰਸਦ ਸ਼ਾਹੀ ਵਿਧਾਨ ਸਭਾ ਦੀ ਜਗ੍ਹਾ ਸੀ। ਆਜ਼ਾਦੀ ਤੋਂ ਬਾਅਦ ਇਸ ਨੂੰ ‘ਸੰਸਦ ਭਵਨ’ ਦੀ ਪਛਾਣ ਮਿਲੀ। ਜਦੋਂ ਕਿ ਇਹ ਸੱਚ ਹੈ ਕਿ ਇਸ ਇਮਾਰਤ ਨੂੰ ਬਣਾਉਣਾ ਵਿਦੇਸ਼ੀ ਸ਼ਾਸਕ ਦਾ ਫ਼ੈਸਲਾ ਸੀ, ਪਰ ਅਸੀਂ ਇਹ ਕਦੇ ਨਹੀਂ ਭੁੱਲ ਸਕਦੇ ਕਿ ਇਸ ਨੂੰ ਬਣਾਉਣ ਲਈ ਪਸੀਨਾ, ਮਿਹਨਤ ਅਤੇ ਪੈਸਾ ਮੇਰੇ ਦੇਸ਼ਵਾਸੀਆਂ ਦਾ ਸੀ।”
  • ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਅੰਮ੍ਰਿਤਕਾਲ ਦੀ ਪਹਿਲੀ ਸਵੇਰ ਦਾ ਪ੍ਰਕਾਸ਼ ਕੌਮ ਵਿੱਚ ਇੱਕ ਨਵਾਂ ਵਿਸ਼ਵਾਸ, ਨਵਾਂ ਭਰੋਸਾ, ਨਵਾਂ ਉਤਸ਼ਾਹ, ਨਵੇਂ ਸੁਪਨੇ, ਨਵੇਂ ਸੰਕਲਪਾਂ ਅਤੇ ਕੌਮ ਦੀ ਨਵੀਂ ਤਾਕਤ ਨਾਲ ਭਰ ਰਿਹਾ ਹੈ।”
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ ‘ਚ ਆਪਣੇ ਭਾਸ਼ਣ ‘ਚ ਕਿਹਾ ਕਿ ਅਸੀਂ ਨਵੀਂ ਸੰਸਦ ‘ਚ ਜਾ ਰਹੇ ਹਾਂ ਪਰ ਪੁਰਾਣੀ ਇਮਾਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
  • ਭਾਸ਼ਣ ਵਿੱਚ ਪੀ.ਐੱਮ ਮੋਦੀ ਨੇ ਭਾਰਤ ਦੇ ਆਪਣੇ ਵਿਜ਼ਨ (VISION ) ਨੂੰ ਪੇਸ਼ ਕਰਨ ਲਈ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਨਹਿਰੂ ਤੋਂ ਲੈ ਕੇ ਸ਼ਾਸਤਰੀ ਤੱਕ, ਵਾਜਪਾਈ ਤੱਕ, ਇਸ ਸੰਸਦ ਨੇ ਕਈ ਨੇਤਾਵਾਂ ਨੂੰ ਭਾਰਤ ਬਾਰੇ ਆਪਣਾ ਵਿਜ਼ਨ ਪੇਸ਼ ਕਰਦੇ ਦੇਖਿਆ ਹੈ।
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਵਿੱਚ ਸੰਸਦੀ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਹਿਲਾ ਸੰਸਦ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਪਣੇ ਭਾਸ਼ਣ ਵਿੱਚ ਪੀ.ਐੱਮ ਮੋਦੀ ਨੇ ਕਿਹਾ, “ਹੁਣ ਤੱਕ 7,500 ਤੋਂ ਵੱਧ ਮੈਂਬਰਾਂ ਨੇ ਦੋਵਾਂ ਸਦਨਾਂ ਵਿੱਚ ਯੋਗਦਾਨ ਪਾਇਆ ਹੈ ਲਗਭਗ 600 ਮਹਿਲਾ ਸੰਸਦ ਮੈਂਬਰਾਂ ਨੇ ਦੋਵਾਂ ਸਦਨਾਂ ਦਾ ਮਾਣ ਵਧਾਇਆ ਹੈ।”

 

LEAVE A REPLY

Please enter your comment!
Please enter your name here