ਹਾਈਕੋਰਟ ਨੇ ਅਧਿਆਪਕ ਨੂੰ ਲਾਇਆ 50 ਹਜ਼ਾਰ ਦਾ ਜ਼ੁਰਮਾਨਾ, ਇਸ ਕਾਰਨ ਮੰਗੀ ਸੀ ਸੁਰੱਖਿਆ

0
100093
ਹਾਈਕੋਰਟ ਨੇ ਅਧਿਆਪਕ ਨੂੰ ਲਾਇਆ 50 ਹਜ਼ਾਰ ਦਾ ਜ਼ੁਰਮਾਨਾ, ਇਸ ਕਾਰਨ ਮੰਗੀ ਸੀ ਸੁਰੱਖਿਆ

Highcourt Fined Teacher: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਧਿਆਪਕ ’ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਈ ਕੋਰਟ ਨੇ ਗਣਿਤ ਦੇ ਅਧਿਆਪਕ ‘ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਹੈ, ਜਿਸ ਨੇ ਆਪਣੇ 19 ਸਾਲਾ ਵਿਦਿਆਰਥੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ।

ਹਾਈਕੋਰਟ ਨੇ ਜੁਰਮਾਨਾ ਲਗਾਉਂਦੇ ਹੋਏ ਕਿਹਾ ਕਿ ਜਿਸ ਅਧਿਆਪਕ ’ਤੇ ਸਮਾਜ ਨੂੰ ਸਿੱਖਿਅਤ ਕਰਨ ਦਾ ਜਿੰਮਾ ਹੋਵੇ ਉਹ ਕਾਨੂੰਨ ਨੂੰ ਹੱਥ ’ਚ ਨਾ ਲਵੇ। ਇਸ ਲਈ ਸਬਕ ਸਿਖਾਉਣਾ ਜਰੂਰੀ ਹੈ।

ਸਬਕ ਸਿਖਾਉਣਾ ਜਰੂਰੀ ਹੈ- ਅਧਿਆਪਕ

ਦੱਸ ਦਈਏ ਕਿ ਪਲਵਲ ਨਿਵਾਸੀ ਪ੍ਰੇਮੀ ਜੋੜੇ ਨੇ ਹਾਈਕੋਰਟ ’ਚ ਪਟੀਸ਼ਨ ਦਾਖਿਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਇਸ ਰਿਸ਼ਤੇ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਨਾਰਾਜ਼ ਹੈ ਇਸ ਲਈ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇ।

ਜਾਣੋ ਕੀ ਹੈ ਪੂਰਾ ਮਾਮਲਾ

ਸੁਣਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਪਟੀਸ਼ਨਕਰਤਾ ਗਣਿਤ ਦਾ ਅਧਿਆਪਕ ਹੈ ਅਤੇ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਇਸਦਾ ਇੱਕ ਬੱਚਾ ਵੀ ਹੈ। ਜਦਕਿ ਲੜਕੀ 19 ਸਾਲ ਦੀ ਹੈ ਅਤੇ ਫਿਲਹਾਲ ਵਿਦਿਆਰਥੀ ਹੈ। ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਲੜਕੀ ਉਸਦੀ ਵਿਦਿਆਰਥਣ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਅਤੇ ਸਹਿਮਤੀ ਨਾਲ ਸਬੰਧ ’ਚ ਰਹਿ ਰਹੇ ਹਨ।

‘ਕਾਨੂੰਨ ਦਾ ਗਲਤ ਨਾ ਹੋਵੇ ਇਸਤੇਮਾਲ’

ਹਾਈਕੋਰਟ ਨੇ ਇਸ ’ਤੇ ਸਖਤ ਸ਼ਬਦਾਂ ’ਤੇ ਕਿਹਾ ਕਿ ਇਸ ਤਰ੍ਹਾਂ ਦੀ ਪਟੀਸ਼ਨਕਰਤਾ ਤੋਂ ਸਖਤੀ ਨਾਲ ਨਿਪਟਾਰਾ ਜਰੂਰੀ ਹੈ। ਲਿਹਾਜ਼ਾ ਹਾਈਕੋਰਟ ਨੇ ਪਟੀਸ਼ਨਕਰਤਾ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਂਦੇ ਹੋਏ ਕਿਹਾ ਕਿ ਜੁਰਮਾਨਾ ਇਸ ਲਗਾਇਆ ਗਿਆ ਹੈ ਕਿ ਤਾਂ ਕਿ ਸਿੱਖਿਆ ਪ੍ਰਧਾਨ ਕਰਨ ਵਾਲਾ ਵਿਦਿਆਰਥੀ ਕਾਨੂੰਨ ਦੀ ਪ੍ਰਕਿਰਿਆ ਦਾ ਗਲਤ ਇਸਤੇਮਾਲ ਨਾ ਕਰ ਸਕੇ। ਹਾਈਕੋਰਟ ਨੇ ਇਹ ਰਾਸ਼ੀ ਬਾਰ ਐਸੋਸੀਏਸ਼ਨ ਐਡਵੋਕੇਟ ਫੈਮਿਲੀ ਵੇਲਫੇਅਰ ਫੰਡ ’ਚ ਜਮਾ ਕਰਵਾਉਣ ਦਾ ਹੁਕਮ ਦਿੱਤਾ ਹੈ।

 

LEAVE A REPLY

Please enter your comment!
Please enter your name here