ਹੈਰੋਇਨ ਸਮੇਤ ਚਾਰ ਕਾਬੂ

0
70013
ਹੈਰੋਇਨ ਸਮੇਤ ਚਾਰ ਕਾਬੂ

ਚੰਡੀਗੜ੍ਹ: ਵੱਖ-ਵੱਖ ਘਟਨਾਵਾਂ ‘ਚ ਚਾਰ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।

ਯੂਟੀ ਪੁਲਿਸ ਦੇ ਆਪਰੇਸ਼ਨ ਸੈੱਲ ਨੇ 24 ਸਾਲਾ ਨੌਜਵਾਨ ਨੂੰ 240 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸ਼ੱਕੀ ਵਿਅਕਤੀ ਦੀ ਪਛਾਣ ਵਿਸ਼ਾਲ ਵਾਸੀ ਦਾਦੂ ਮਾਜਰਾ ਕਲੋਨੀ ਵਜੋਂ ਹੋਈ ਹੈ, ਜਿਸ ਨੂੰ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਧਨਾਸ ਪੁਲ ਨੇੜਿਓਂ ਕਾਬੂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਡਰੱਗ ਟਰਾਈਸਿਟੀ ਵਿੱਚ ਸਪਲਾਈ ਕੀਤੀ ਜਾਣੀ ਸੀ।

ਇਕ ਹੋਰ ਸ਼ੱਕੀ ਵਿਅਕਤੀ, ਜਿਸ ਦੀ ਪਛਾਣ ਸਾਹਿਲ ਸ਼ਰਮਾ (23) ਵਾਸੀ ਮੋਹਾਲੀ ਵਜੋਂ ਹੋਈ, ਨੂੰ 15 ਗ੍ਰਾਮ ਹੈਰੋਇਨ ਸਮੇਤ ਖੁੱਡਾ ਲਾਹੌਰਾ ਅਤੇ ਆਈਆਰਬੀ ਕੰਪਲੈਕਸ ਦੇ ਵਿਚਕਾਰ ਸੜਕ ‘ਤੇ ਕਾਬੂ ਕੀਤਾ ਗਿਆ।

ਤੀਜੇ ਸ਼ੱਕੀ ਸੈਕਟਰ 23 ਦੇ ਸੰਨੀ ਨੂੰ ਸੈਕਟਰ 23 ਦੇ ਸਰਕਾਰੀ ਸਕੂਲ ਨੇੜਿਓਂ 9.32 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਇੱਕ ਹੋਰ ਮਾਮਲੇ ਵਿੱਚ ਵਿਨੋਦ (29) ਵਾਸੀ ਰਾਮ ਦਰਬਾਰ, ਫੇਜ਼-2 ਨੂੰ 3ਬੀਆਰਡੀ ਮੇਨ ਰੋਡ ਨੇੜੇ ਪੰਜ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਸਾਰੇ ਸ਼ੱਕੀ ਵਿਅਕਤੀਆਂ ਖ਼ਿਲਾਫ਼ ਨਾਰਕੋਟਿਕ, ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

 

LEAVE A REPLY

Please enter your comment!
Please enter your name here