ਅਕਾਲੀ ਦਲ ਦੇ ਕੌਂਸਲਰ ਦੇ ਕਤਲ ਮਾਮਲੇ ‘ਚ ਪੁਲਿਸ ਨੇ ਕ੍ਰਿਸ਼ਨਾ ਗਰੁੱਪ ਦੇ 2 ਸ਼ੂਟਰ ਫੜੇ, 3 ਮੁਲਜ਼ਮਾਂ ਤਸਵੀਰਾਂ ਜਾਰੀ

0
1250

ਹਰਜਿੰਦਰ ਸਿੰਘ ਕਤਲ ਕੇਸ: ਅੰਮ੍ਰਿਤਸਰ ਵਿੱਚ ਅੱਜ ਦਿਨ ਦਿਹਾੜੇ ਹੀ ਜੰਡਿਆਲਾ ਗੁਰੂ ਵਾਰਡ ਨੰਬਰ ਦੋ ਦੇ ਕੌਂਸਲਰ ਦਾ ਛੇਹਰਟਾ ਵਿਖੇ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਸ ਮਾਮਲੇ ਦੇ ਉੱਪਰ ਸ਼੍ਰੋ੍ਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਸੀਐਮ ਮਾਨ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਸਵਾਲ ਵੀ ਖੜੇ ਕੀਤੇ ਗਏ।

ਦੂਜੇ ਪਾਸੇ ਅੰਮ੍ਰਿਤਸਰ ਦੇ ਡੀਸੀਪੀ ਸਿਟੀ ਜੇ.ਐਸ ਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਅੱਜ ਹਰਜਿੰਦਰ ਸਿੰਘ, ਕੌਂਸਲਰ ਨੂੰ ਗੋਲੀਆਂ ਮਾਰਨ ਵਾਲੇ ਤਿੰਨ ਆਰੋਪੀਆਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਪੁਲਿਸ ਵੱਲੋਂ ਉਹਨਾਂ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਕਿਸ਼ੂ ਅਤੇ ਕਰਨ ਕੀੜਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਕਿਸ਼ਨਾ ਗਰੁੱਪ ਦੇ ਦੋ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨਾਂ ਦੀ ਪਹਿਚਾਣ ਬਚਿੱਤਰ ਸਿੰਘ ਅਤੇ ਆਨੰਦ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੇ ਕੋਲੋਂ ਦੋ ਪਿਸਤੋਲ ਤੇ ਸੱਤ ਕਾਰਤੂਸ ਵੀ ਬਰਾਮਦ ਹੋਏ ਹਨ। ਹਾਲਾਂਕਿ ਇਨ੍ਹਾਂ ਦੋਵਾਂ ਦਾ ਅੱਜ ਦੇ ਕਤਲ ਕਾਂਡ ਵਿੱਚ ਕਿਸੇ ਵੀ ਤਰੀਕੇ ਦਾ ਹੱਥ ਨਹੀਂ ਸੀ, ਪਰ ਇਹ ਕ੍ਰਿਸ਼ਨਾਂ ਗਰੁੱਪ ਦੇ ਮੈਂਬਰ ਸੀ, ਜਿਸ ਕਰਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਹਥਿਆਰਾਂ ਦੀ ਵੀ ਬਰਾਮਦਗੀ ਹੋਈ।

ਫਿਲਹਾਲ ਪੁਲਿਸ ਵੱਲੋਂ ਅੱਜ ਤਿੰਨ ਆਰੋਪੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਗਈਆਂ ਤੇ ਪੁਲਿਸ ਦਾ ਕਹਿਣਾ ਜਲਦ ਹੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ।

 

LEAVE A REPLY

Please enter your comment!
Please enter your name here