ਅੰਮ੍ਰਿਤਸਰ ‘ਚ ਮੁੜ ਹੋਇਆ ਧਮਾਕਾ ? ਪੁਲਿਸ ਨੇ ਘਟਨਾ ਪਿੱਛੇ ਦੱਸੀ ‘ਦਾਰੂ ਦੀ ਬੋਤਲ’, ਜਾਣੋ ਪੂਰੀ ਸੱਚਾਈ

1
100376
ਅੰਮ੍ਰਿਤਸਰ 'ਚ ਮੁੜ ਹੋਇਆ ਧਮਾਕਾ ? ਪੁਲਿਸ ਨੇ ਘਟਨਾ ਪਿੱਛੇ ਦੱਸੀ 'ਦਾਰੂ ਦੀ ਬੋਤਲ', ਜਾਣੋ ਪੂਰੀ ਸੱਚਾਈ

ਅੰਮ੍ਰਿਤਸਰ ਦੇ ਜੁਝਾਰ ਸਿੰਘ ਨਗਰ ‘ਚ ਧਮਾਕਾ: ਅੰਮ੍ਰਿਤਸਰ ਦੇ ਜੁਝਾਰ ਸਿੰਘ ਨਗਰ ਵਿੱਚ ਮੰਗਲਵਾਰ ਸਵੇਰੇ ਇੱਕ ਧਮਾਕੇ ਦੀ ਗੂੰਜ ਸੁਣਾਈ ਦਿੱਤੀ, ਜਿਸ ਕਾਰਨ ਆਸ-ਪਾਸ ਦੇ ਲੋਕਾਂ ‘ਚ ਵੀ ਇੱਕ ਵਾਰ ਸਹਿਮ ਪਾਇਆ ਗਿਆ। ਸੂਤਰਾਂ ਅਨੁਸਾਰ ਜੁਝਾਰ ਸਿੰਘ ਨਗਰ ਦੇ ਇੱਕ ਘਰ ‘ਚ ਇਹ ਪੈਟਰੋਲ ਬੰਬ ਸੁੱਟਿਆ ਗਿਆ ਸੀ, ਪਰੰਤੂ ਪੁਲਿਸ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੱਚ ਦੀ ਬੋਤਲ ਫਟੀ ਹੈ, ਜਿਸ ਕਾਰਨ ਧਮਾਕੇ ਵਰਗੀ ਆਵਾਜ਼ ਆਈ।

ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 ‘ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਵਿੱਚ ਪਹੁੰਚੇ। ਉਪਰੰਤ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਕੱਚ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜੁਝਾਰ ਐਵਨਿਊ ‘ਚ ਬਲਾਸਟ ਹੋਣ ਦੀ ਖਬਰ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 112 ਤੇ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਇੱਕ ਘਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੋਤਲ ਸੁੱਟੀ ਗਈ ਹੈ।

ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਇਹ ਘਰ ਇੱਕ ਟਰਾਂਸਪੋਰਟਰ ਦਾ ਹੈ ਅਤੇ ਮਕਾਨ ਮਾਲਕ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ 112 ‘ਤੇ ਕੋਲ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਦੇ ਬਾਹਰ ਵੀ ਧਮਾਕਾ ਹੋਇਆ ਸੀ, ਜਿਸ ਪਿੱਛੇ ਕਾਰ ਦਾ ਰੇਡੀਏਟਰ ਫਟਣ ਬਾਰੇ ਗੱਲ ਸਾਹਮਣੇ ਆਈ ਸੀ। ਉਧਰ, ਕਥਿਤ ਤੌਰ ‘ਤੇ ਇਸ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣੀ ਜ਼ਿੰਮੇਵਾਰੀ ਲਈ ਸੀ।

 

1 COMMENT

  1. Cheers, A lot of information.
    casino en ligne
    Seriously a good deal of great material!
    casino en ligne
    Thanks a lot! I like it.
    casino en ligne francais
    With thanks. Quite a lot of facts.
    meilleur casino en ligne
    You reported that wonderfully.
    casino en ligne France
    You explained that adequately!
    meilleur casino en ligne
    With thanks. Good stuff!
    casino en ligne France
    Awesome information, Cheers.
    casino en ligne fiable
    Info very well regarded!!
    casino en ligne France
    Excellent content, Regards.
    casino en ligne fiable

LEAVE A REPLY

Please enter your comment!
Please enter your name here