ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ‘ਚ ਪੁਲਿਸ ਵੱਲੋਂ ਅੱਜ 2 ਸ਼ਾਤਿਰ ਬਦਮਾਸ਼ਾਂ ਦਾ ਐਨਕਊਂਟਰ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਇੱਕ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਜਿਸ ਵਿਚ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ ਕਵਲਪ੍ਰੀਤ ਸਿੰਘ ,ਵੱਸਣ ਸਿੰਘ ਅਤੇ ਗੁਰਭੇਜ ਨਾਮਕ 3 ਨਾਮੀ ਕ੍ਰਿਮੀਨਲਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਮੌਕੇ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪਹੁੰਚ ਰਹੇ ਹਨ।