ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ 2024: ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਔਟਿਜ਼ਮ ਸਪੈਕਟ੍ਰਮ ਡਿਸਆਰਡਰ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਵਿਗਾੜ ਤੋਂ ਪ੍ਰਭਾਵਿਤ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਸਾਲ 2007 ‘ਚ ਇਸ ਦਿਨ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਇਹ ਡਿਸਆਰਡਰ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਤਾਂ ਆਉ ਜਾਣਦੇ ਹਾਂ ਇਸ ਦਿਨ ਦੀ ਥੀਮ, ਇਤਿਹਾਸ ਅਤੇ ਮਹੱਤਤਾ.
ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਦਾ ਇਤਿਹਾਸ:
2 ਅਪ੍ਰੈਲ 2007 ਨੂੰ, ਸੰਯੁਕਤ ਰਾਸ਼ਟਰ ਮਹਾਸਭਾ ਨੇ 2 ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਵਜੋਂ ਘੋਸ਼ਿਤ ਕੀਤਾ। ਇਸ ਦਿਨ ਨੂੰ ਪਹਿਲੀ ਬਾਰ 2 ਅਪ੍ਰੈਲ 2008 ਨੂੰ ਮਨਾਇਆ ਗਿਆ ਸੀ। ਦਸ ਦਈਏ ਕਿ ਇਸ ਦਿਨ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਦੇ ਹਨ। ਔਟਿਜ਼ਮ ਸਪੈਕਟ੍ਰਮ ਡਿਸਆਰਡਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮਾਂ। ਇਸ ਦਿਨ ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਥੀਮ: ਵੈਸੇ ਤਾਂ ਹਰ ਸਾਲ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਵੱਖ-ਵੱਖ ਥੀਮ ਨਾਲ ਮਨਾਇਆ ਜਾਂਦਾ ਹੈ। ਪਰ ਇਸ ਵਾਰ ਦੀ ਥੀਮ ‘ਰੰਗ’ ਹੈ, ਜੋ ਗਤੀਸ਼ੀਲਤਾ ਤੋਂ ਰਹਿਤ ਤੰਗ ਜ਼ਿੰਦਗੀ ਜੀ ਰਹੇ ਔਟਿਸਟਿਕ ਵਿਅਕਤੀਆਂ ਦੇ ਰੂੜ੍ਹੀਵਾਦ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ।
ਮਹੱਤਤਾ: ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੁਤਾਬਕ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਆਟਿਸਟਿਕ ਲੋਕਾਂ ਦੇ ਜੀਵਨ ਦੀ ਗੁਣਵੱਤਾ ‘ਚ ਸੁਧਾਰ ਕਰਨ ‘ਚ ਮਦਦ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਨਾ ਹੈ ਤਾਂ ਜੋ ਉਹ ਸਮਾਜ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਪੂਰੀ ਅਤੇ ਅਰਥਪੂਰਨ ਜ਼ਿੰਦਗੀ ਜੀ ਸਕਣ। ਦਸ ਦਈਏ ਕਿ 2008 ‘ਚ ਅਪਾਹਜ ਵਿਅਕਤੀਆਂ ਦੇ ਅਧਿਕਾਰਾਂ ਬਾਰੇ ਕਨਵੈਨਸ਼ਨ ਲਾਗੂ ਹੋਈ, ਜਿਸ ‘ਚ ਸਾਰਿਆਂ ਲਈ ਵਿਸ਼ਵਵਿਆਪੀ ਮਨੁੱਖੀ ਅਧਿਕਾਰਾਂ ਦੇ ਬੁਨਿਆਦੀ ਸਿਧਾਂਤ ‘ਤੇ ਜ਼ੋਰ ਦਿੱਤਾ ਗਿਆ ਸੀ।
ਬਿਮਾਰੀ ਦੇ ਕਾਰਨ:
ਵੈਸੇ ਤਾਂ ਔਟਿਜ਼ਮ ਦੀ ਬਿਮਾਰੀ ਦੇ ਪਿੱਛੇ ਅਸਲ ਕਾਰਨ ਅਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜਨਮ ਦੇ ਸਮੇਂ ਆਕਸੀਜਨ ਦੀ ਕਮੀ ਵੀ ਔਟਿਜ਼ਮ ਨੂੰ ਜਨਮ ਦੇ ਸਕਦੀ ਹੈ। ਨਾਲ ਹੀ ਇਹ ਵਾਇਰਸ ਜਾਂ ਜੀਨ ਵੀ ਔਟਿਜ਼ਮ ਦਾ ਕਾਰਨ ਹੋ ਸਕਦੇ ਹਨ। ਦਸ ਦਈਏ ਕਿ ਗਰਭ ਅਵਸਥਾ ਦੌਰਾਨ ਮਾਂ ਨੂੰ ਪੌਸ਼ਟਿਕ ਤੱਤਾਂ ਦੀ ਕਮੀ ਵੀ ਬੱਚੇ ਨੂੰ ਔਟਿਜ਼ਮ ਦਾ ਸ਼ਿਕਾਰ ਬਣਾ ਸਕਦੀ ਹੈ।
ਅਜਿਹੇ ਤੁਹਾਡੇ ਮਨ ‘ਚ ਇਹ ਸਵਾਲ ਆਉਂਦਾ ਹੋਵੇਗਾ ਕਿ ਆਖ਼ਰ ਸਿਰਫ਼ ਬੱਚੇ ਹੀ ਇਸ ਬਿਮਾਰੀ ਦਾ ਸ਼ਿਕਾਰ ਕਿਉਂ ਹੁੰਦੇ ਹਨ? ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਹ ਜੈਨੇਟਿਕਸ ਜਾਂ ਵਾਤਾਵਰਣ ਦੇ ਕਾਰਨ ਵੀ ਹੋ ਸਕਦਾ ਹੈ। ਇਸ ਸਬੰਧ ‘ਚ ਖੋਜਕਰਤਾ ਜਨਮ ਤੋਂ ਪਹਿਲਾਂ ਵਾਤਾਵਰਣ ‘ਚ ਮੌਜੂਦ ਰਸਾਇਣਾਂ ਦੇ ਪ੍ਰਭਾਵਾਂ ਅਤੇ ਕਿਸੇ ਵੀ ਲਾਗ ਦੇ ਸੰਪਰਕ ‘ਚ ਆਉਣ ਦਾ ਅਧਿਐਨ ਵੀ ਕਰ ਰਹੇ ਹਨ। ਔਟਿਜ਼ਮ ਦੇ ਲੱਛਣ ਹਰ ਵਿਅਕਤੀ ‘ਚ ਵੱਖ-ਵੱਖ ਹੁੰਦੇ ਹਨ, ਇਸ ਲਈ ਹਰੇਕ ਵਿਅਕਤੀ ਨੂੰ ਵਿਸ਼ੇਸ਼ ਇਲਾਜ ਦੇ ਕੇ ਹੀ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਔਟਿਜ਼ਮ ਦੇ ਲੱਛਣ:
ਔਟਿਜ਼ਮ ਤੋਂ ਪੀੜਤ ਬੱਚੇ ਆਪਣੇ ਆਪ ‘ਚ ਗੁਆਚੇ ਰਹਿੰਦੇ ਹਨ। ਉਹ ਅੱਖਾਂ ਨਾਲ ਸੰਪਰਕ ਕਰਨ ਅਤੇ ਗੱਲ ਕਰਨ ‘ਚ ਅਸਮਰੱਥ ਹਨ। ਦਸ ਦਈਏ ਕਿ ਉਨ੍ਹਾਂ ਨੂੰ ਇਹ ਸਮਝਣ ‘ਚ ਵੀ ਦਿੱਕਤ ਹੁੰਦੀ ਹੈ ਕਿ ਦੂਜੇ ਕੀ ਕਹਿੰਦੇ ਹਨ। ਇਸ ਬਿਮਾਰੀ ਤੋਂ ਪੀੜਤ ਬੱਚੇ ਆਪਣੇ ਆਪ ਨੂੰ ਬੁੜਬੁੜਾਉਂਦੇ ਰਹਿੰਦੇ ਹਨ। ਉਹ ਰੋਬੋਟ ਵਾਂਗ ਦੂਜਿਆਂ ਦੀ ਗੱਲ ਦੁਹਰਾਉਂਦੇ ਹਨ। ਇਸ ਭਿਆਨਕ ਬਿਮਾਰੀ ਤੋਂ ਪੀੜਤ ਬੱਚੇ ਕਿਸੇ ਵੀ ਗੱਲ ‘ਤੇ ਆਪਣੀ ਪ੍ਰਤੀਕਿਰਿਆ ਦੇਣ ਤੋਂ ਬਚਦੇ ਹਨ।
ਔਟਿਜ਼ਮ ਨੂੰ ਰੋਕਣ ਲਈ ਘਰੇਲੂ ਉਪਚਾਰ
- ਬੱਚੇ ਨਾਲ ਸੰਚਾਰ ਨੂੰ ਆਸਾਨ ਬਣਾਓ।
- ਸਪਸ਼ਟ ਅਤੇ ਸਰਲ ਸ਼ਬਦਾਂ ‘ਚ ਹੌਲੀ-ਹੌਲੀ ਬੋਲੋ।
- ਬੱਚੇ ਦਾ ਨਾਮ ਵਾਰ-ਵਾਰ ਦੁਹਰਾਓ।
- ਬੱਚੇ ਨੂੰ ਜਵਾਬ ਦੇਣ ਲਈ ਕਾਫ਼ੀ ਸਮਾਂ ਦਿਓ।