ਆਨਲਾਈਨ ਗੇਮ ਨੇ ਘਰ ‘ਚ ਪਵਾਤੇ ਵੈਣ, ਭਰਾ ਨੇ ਚਾਕੂ ਨਾਲ ਕਰ’ਤਾ ਭੈਣ ਦਾ ਕਤਲ

6
140
Online game causes chaos in the house, brother kills sister with knife

ਅੰਮ੍ਰਿਤਸਰ ਵਿੱਚ ਇੱਕ ਭਰਾ ਨੇ ਆਪਣੀ ਭੈਣ ਦਾ ਹੀ ਕਤਲ ਕਰ ਦਿੱਤਾ। ਦੱਸ ਦਈਏ ਕਿ ਗੁਰੂ ਦੀ ਨਗਰੀ ਵਿੱਚ ਇੱਕ ਭਰਾ ਨੇ ਬੇਟਿੰਗ ਅਤੇ ਆਨਲਾਈਨ ਗੇਮਿੰਗ ਦੀ ਆਦਤ ਦੇ ਕਰਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਇਹ ਘਟਨਾ ਮੁਹਕਮਪੁਰ ਰਾਜੇਸ਼ ਨਗਰ ਦੀ ਹੈ।

ਕਦੋਂ ਵਾਪਰੀ ਇਹ ਘਟਨਾ?

ਰਾਤ ਨੂੰ ਕੁੜੀ ਪੜ੍ਹਾਈ ਕਰ ਰਹੀ ਸੀ, ਜਿਸ ਵੇਲੇ ਉਸ ਨੇ ਆਪਣੇ ਭਰਾ ਨੂੰ ਚੋਰੀ ਕਰਦਿਆਂ ਹੋਇਆਂ ਫੜ ਲਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਭੈਣ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਜਾਣਕਾਰੀ ਮੁਤਾਬਕ ਦੋਸ਼ੀ ਸੰਜੀਵ ਉਰਫ ਸੰਜੂ ਅਤੇ ਮ੍ਰਿਤਕਾ ਨਿਸ਼ਾ ਦੋਵੇਂ ਬੀਸੀਏ ਦੇ ਵਿਦਿਆਰਥੀ ਸੀ। ਦੋਵੇਂ 22 ਤਰੀਕ ਨੂੰ ਹੋਣ ਵਾਲੀ ਫਾਈਨਲ ਪੇਪਰ ਦੀ ਤਿਆਰੀ ਕਰ ਰਹੇ ਸਨ। ਰਾਤ ਕਰੀਬ 12.30 ਵਜੇ ਨਿਸ਼ਾ ਦੀ ਮਾਂ ਨੇ ਉਸ ਨੂੰ ਸੌਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸੌ ਜਾਵੇਗੀ।

ਕੁਝ ਦੇਰ ਹੋਈ ਤਾਂ ਪੂਰਾ ਪਰਿਵਾਰ ਕਮਰੇ ਵਿੱਚ ਚੀਕ ਦੀ ਆਵਾਜ਼ ਸੁਣ ਕੇ ਪਹੁੰਚਿਆ, ਨਿਸ਼ਾ ਦੀ ਮੌਤ ਹੋ ਗਈ ਸੀ ਅਤੇ ਸੰਜੂ ਦੇ ਹੱਥ ਖੂਨ ਨਾਲ ਰੰਗੇ ਹੋਏ ਸਨ। ਪੁਲਿਸ ਵਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਸੰਜੂ ਨੂੰ ਆਨਲਾਈਨ ਗੇਮਿੰਗ ਅਤੇ ਬੇਟਿੰਗ ਦਾ ਆਦੀ ਸੀ, ਘਟਨਾ ਵਾਲੀ ਰਾਤ ਉਹ ਨਿਸ਼ਾ ਦੇ ਕਮਰੇ ਵਿੱਚ ਚੋਰੀ ਕਰਨ ਆਇਆ ਸੀ।

ਛੇ ਮਹੀਨੇ ਪਹਿਲਾਂ ਉਸ ਦੇ 5 ਲੱਖ ਰੁਪਏ ਡੁੱਬ ਗਏ ਸਨ, ਆਪਣੀ ਆਦਤ ਦੇ ਕਰਕੇ ਉਸ ਨੇ ਆਪਣਾ ਫੋਨ ਅਤੇ ਐਕਟੀਵਾ ਵੀ ਵੇਚ ਦਿੱਤੀ ਸੀ। ਨਿਸ਼ਾ ਨੇ ਉਸਨੂੰ ਚੋਰੀ ਕਰਦੇ ਦੇਖਿਆ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੰਜੂ ਨੇ ਘਰੇਲੂ ਚਾਕੂ ਨਾਲ ਉਸਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਨਿਸ਼ਾ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

6 COMMENTS

  1. Для всех, кто любит СЂРѕР·С‹, СЏ недавно нашел rosesclub.ru, Рё это стало настоящим открытием! РЈ РЅРёС… есть РїРѕРґРїРёСЃРєР°, РїРѕ которой РІС‹ можете заказывать регулярные доставки разных сортов СЂРѕР· РІ течение РіРѕРґР°. РЇ оформил это для своей мамы, которая большой поклонник СЂРѕР·, Рё РѕРЅР° РІ полном удовлетворении РѕС‚ возможности изучать РІСЃРµ эти уникальные сорта, которых РЅРёРєРѕРіРґР° раньше РЅРµ видела. РћРЅРё даже добавляют карточки СЃ объяснением истории Рё характеристик каждого типа – это как познавательное путешествие РІ РјРёСЂРµ СЂРѕР· вместе СЃ красивыми цветами!

LEAVE A REPLY

Please enter your comment!
Please enter your name here