ਆਮ ਆਦਮੀ ਨੂੰ ਵੱਡੀ ਰਾਹਤ ! 6 ਸਾਲ ਦੇ ਹੇਠਲੇ ਪੱਧਰ 3.16 ਫ਼ੀਸਦ ‘ਤੇ ਆਈ ਖੁਦਰਾ ਮਹਿੰਗਾਈ

0
1840

ਮਹਿੰਗਾਈ ਦਰ ਭਾਰਤ: 6 ਅਪ੍ਰੈਲ 2025 ਵਿੱਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 3.16% ਹੋ ਗਈ ਹੈ, ਜੋ ਕਿ ਲਗਭਗ 6 ਸਾਲਾਂ ਵਿੱਚ ਸਭ ਤੋਂ ਘੱਟ ਪੱਧਰ ਹੈ। ਇਸਦਾ ਵੱਡਾ ਕਾਰਨ ਸਬਜ਼ੀਆਂ, ਫਲਾਂ, ਦਾਲਾਂ ਅਤੇ ਹੋਰ ਪ੍ਰੋਟੀਨ ਨਾਲ ਭਰਪੂਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਮੀ ਹੈ। ਇਹ ਅੰਕੜਾ ਰਿਜ਼ਰਵ ਬੈਂਕ ਵੱਲੋਂ ਨਿਰਧਾਰਤ ਸੀਮਾ ਦੇ ਅੰਦਰ ਹੈ, ਜਿਸ ਕਾਰਨ ਆਰਥਿਕ ਸਥਿਤੀ ਸਥਿਰ ਰਹਿੰਦੀ ਹੈ।

ਮਾਰਚ 2025 ਵਿੱਚ ਪ੍ਰਚੂਨ ਮਹਿੰਗਾਈ ਦਰ 3.34% ਸੀ, ਜਦੋਂ ਕਿ ਅਪ੍ਰੈਲ 2024 ਵਿੱਚ ਇਹ 4.83% ਸੀ। ਇਸ ਤੋਂ ਪਹਿਲਾਂ ਜੁਲਾਈ 2019 ਵਿੱਚ, ਇਹ ਦਰ 3.15% ਦਰਜ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਅਪ੍ਰੈਲ 2025 ਵਿੱਚ ਖੁਰਾਕੀ ਮਹਿੰਗਾਈ ਸਿਰਫ 1.78% ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਮਾਰਚ ਵਿੱਚ ਇਹ 2.69% ਅਤੇ ਅਪ੍ਰੈਲ 2024 ਵਿੱਚ 8.7% ਸੀ।

 

LEAVE A REPLY

Please enter your comment!
Please enter your name here