ਇਟਲੀ ਨੇ ਇਸ ਐਤਵਾਰ ਨੂੰ ਤਹਿਰਾਨ ਵਿੱਚ ਨਜ਼ਰਬੰਦ ਇੱਕ ਇਤਾਲਵੀ ਪੱਤਰਕਾਰ ਦੀ ਰਿਹਾਈ ਤੋਂ ਬਾਅਦ ਇੱਕ ਅਮਰੀਕੀ ਵਾਰੰਟ ‘ਤੇ ਰੱਖੇ ਗਏ ਇੱਕ ਈਰਾਨੀ ਨਾਗਰਿਕ ਨੂੰ ਰਿਹਾਅ ਕਰ ਦਿੱਤਾ ਹੈ।
ਈਰਾਨੀ ਨਾਗਰਿਕ ਮੁਹੰਮਦ ਅਬੇਦੀਨੀ ਜਾਰਡਨ ਵਿੱਚ 2024 ਵਿੱਚ ਹੋਏ ਡਰੋਨ ਹਮਲੇ ਵਿੱਚ ਵਾਸ਼ਿੰਗਟਨ ਨੂੰ ਲੋੜੀਂਦਾ ਹੈ ਜਿਸ ਵਿੱਚ ਤਿੰਨ ਅਮਰੀਕੀ ਮਾਰੇ ਗਏ ਸਨ। ਉਸ ‘ਤੇ ਡਰੋਨ ਦੇ ਪੁਰਜ਼ੇ ਸਪਲਾਈ ਕਰਨ ਦਾ ਦੋਸ਼ ਹੈ।