ਸਾਲ 2024 ‘ਚ ਦਰਜ NDPS ਦੇ ਮਾਮਲੇ ‘ਚ ਈਡੀ ਵੱਲੋਂ ਦਿਓਲ ਨਗਰ ਚ ਇੰਤਜ਼ਾਰ ਸਲਮਾਨੀ ਦੇ ਘਰ ਰੇਡ ਮਾਰੀ ਗਈ ਹੈ। ਟੀਮ ਪਿਛਲੇ ਕਈ ਘੰਟਿਆਂ ਤੋਂ ਘਰ ‘ਚ ਜਾਂਚ ਕਰ ਰਹੀ ਹੈ ਅਤੇ ED ਅਧਿਕਾਰੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਪੰਜਾਬ ਦੇ ਬਾਕੀ ਜ਼ਿਲਿਆਂ ‘ਚ ਵੀ ਈਡੀ ਵੱਲੋਂ ਰੇਡ ਜਾਰੀ ਹੈ।
ਇਹ ਮਾਮਲਾ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਸਲਮਾਨੀ ਨੂੰ ਇਸ ਮਾਮਲੇ ‘ਚ ਪਿਛਲੇ ਸਾਲ ਪੰਜਾਬ ਪੁਲਿਸ ਵੱਲੋਂ ਗਿਰਫਤਾਰ ਕੀਤਾ ਗਿਆ ਸੀ। ਸਲਮਾਨੀ ਇਸ ਮਾਮਲੇ ‘ਚ ਸਪਲਾਇਰ ਦੀ ਭੂਮਿਕਾ ‘ਚ ਸੀ। STF ਨੇ ਇੰਟਰ ਸਟੇਟ ਫਾਰਮਾਸੂਟੀਕਲ ਡਰੱਗ ਦਾ ਪਰਦਾਫਾਸ਼ ਕੀਤਾ ਸੀ।
ਦੱਸ ਦੇਈਏ ਕਿ ਇਸ ਮਾਮਲੇ ‘ਚ ਕੁੱਲ 70 ਲੱਖ ਪ੍ਰਤੀਬੰਧ ਗੋਲੀਆਂ ਅਤੇ 725 ਕਿਲੋ taramadol ਗੋਲੀਆਂ ਦਾ ਪਾਊਡਰ ਮਿਲਿਆ ਸੀ। ਇਸ ਮਾਮਲੇ ‘ਚ ਕੁਲ 7 ਲੋਕ ਗ੍ਰਿਫ਼ਤਾਰ ਹੋ ਚੁੱਕੇ ਹਨ।