ਏਅਰਪੋਰਟ ‘ਤੇ DRI ਦੀ ਵੱਡੀ ਕਾਰਵਾਈ, 41,400 ਅਮਰੀਕੀ ਡਾਲਰ ਸਣੇ ਯਾਤਰੀ ਕਾਬੂ

0
2101
ਏਅਰਪੋਰਟ 'ਤੇ DRI ਦੀ ਵੱਡੀ ਕਾਰਵਾਈ, 41,400 ਅਮਰੀਕੀ ਡਾਲਰ ਸਣੇ ਯਾਤਰੀ ਕਾਬੂ

 

ਅੰਮ੍ਰਿਤਸਰ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਅੰਮ੍ਰਿਤਸਰ ਦੀ ਖੇਤਰੀ ਇਕਾਈ ਨੇ ਵਿਦੇਸ਼ੀ ਮੁਦਰਾ ਤਸਕਰੀ ਦੇ ਇੱਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਸੂਚਨਾ ਦੇ ਆਧਾਰ ’ਤੇ ਅਧਿਕਾਰੀਆਂ ਨੇ ਐੱਸ.ਜੀ.ਆਰ. ਡੀ.ਜੇ.ਆਈ. ਏਅਰਪੋਰਟ ਅੰਮ੍ਰਿਤਸਰ ਵਿਚ ਇਕ ਯਾਤਰੀ ਨੂੰ ਰੋਕਿਆ ਜੋ 29 ਮਈ ਨੂੰ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਐੱਲ.ਐਕਸ 191 ਰਾਹੀਂ ਅੰਮ੍ਰਿਤਸਰ ਤੋਂ ਦੁਬਈ ਦਾ ਸਫਰ ਕਰਦੇ ਸਮੇਂ ਆਪਣੇ ਸਾਮਾਨ ਵਿਚ ਵਿਦੇਸ਼ੀ ਕਰੰਸੀ ਲੁਕੋ ਕੇ ਸਮੱਗਲਿੰਗ ਕਰਨ ਦਾ ਯਤਨ ਕਰ ਰਿਹਾ ਸੀ।

ਉਸ ਦੀ ਤਲਾਸ਼ੀ ਲੈਣ ‘ਤੇ, ਉਸ ਤੋਂ 41,400 ਅਮਰੀਕੀ ਡਾਲਰ (ਭਾਰਤੀ ਮੁਦਰਾ ਵਿੱਚ ਲਗਭਗ 35.40 ਲੱਖ ਰੁਪਏ) ਦੀ ਵਿਦੇਸ਼ੀ ਮੁਦਰਾ ਬਰਾਮਦ ਹੋਈ। ਡੀਆਰਆਈ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਯਾਤਰੀ ਆਪਣੇ ਸਾਮਾਨ ਵਿੱਚ ਲੁਕਾ ਕੇ ਤਸਕਰੀ ਦੇ ਇਰਾਦੇ ਨਾਲ ਵਿਦੇਸ਼ੀ ਮੁਦਰਾ ਭਾਰਤ ਲਿਆਇਆ ਸੀ। ਜਦੋਂ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ ‘ਤੇ ਉਸ ਦੇ ਸਾਮਾਨ ਦੀ ਪੂਰੀ ਤਲਾਸ਼ੀ ਸ਼ੁਰੂ ਕੀਤੀ, ਤਾਂ ਉਸ ਵਿੱਚੋਂ ਖਾਸ ਤੌਰ ‘ਤੇ ਲੁਕਾਏ ਗਏ ਅਮਰੀਕੀ ਡਾਲਰ ਬਰਾਮਦ ਹੋਏ।

ਡੀਆਰਆਈ ਨੇ ਕਿਹਾ ਕਿ ਜ਼ਬਤ ਕੀਤੀ ਗਈ ਵਿਦੇਸ਼ੀ ਕਰੰਸੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੁਆਰਾ ਨਿਰਧਾਰਤ ਕਾਨੂੰਨੀ ਸੀਮਾ ਤੋਂ ਵੱਧ ਹੈ। ਇਸ ਲਈ, ਇਸਨੂੰ ਕਸਟਮ ਐਕਟ 1962 ਦੇ ਤਹਿਤ ਜ਼ਬਤ ਕੀਤਾ ਗਿਆ ਹੈ। ਸ਼ੁਰੂਆਤੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਵਿਅਕਤੀ ਮੁਦਰਾ ਲਾਭ ਦੇ ਉਦੇਸ਼ ਨਾਲ ਤਸਕਰੀ ਕਰ ਰਿਹਾ ਸੀ।

ਇੱਕ ਮਹੀਨੇ ਵਿੱਚ ਦੂਜਾ ਮਾਮਲਾ

ਜ਼ਿਕਰਯੋਗ ਹੈ ਕਿ ਇਹ ਮਾਮਲਾ ਇੱਕ ਮਹੀਨੇ ਦੇ ਅੰਦਰ ਵਿਦੇਸ਼ੀ ਕਰੰਸੀ ਤਸਕਰੀ ਦਾ ਦੂਜਾ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ 3 ਮਈ ਨੂੰ, ਡੀਆਰਆਈ ਨੇ ਇੱਕ ਹੋਰ ਯਾਤਰੀ ਨੂੰ 2.66 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਨਾਲ ਫੜਿਆ ਸੀ। ਦੋਵਾਂ ਮਾਮਲਿਆਂ ਤੋਂ ਇਹ ਸਪੱਸ਼ਟ ਹੈ ਕਿ ਤਸਕਰੀ ਕਰਨ ਵਾਲੇ ਗਿਰੋਹ ਦੁਬਈ ਵਰਗੇ ਵਿਦੇਸ਼ੀ ਦੇਸ਼ਾਂ ਤੋਂ ਸੰਗਠਿਤ ਤਰੀਕੇ ਨਾਲ ਵਿਦੇਸ਼ੀ ਕਰੰਸੀ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

 

LEAVE A REPLY

Please enter your comment!
Please enter your name here