ਐਪਲ ਦਾ ਵੱਡਾ ਧਮਾਕਾ! ਸਭ ਤੋਂ ਸਸਤਾ iPhone ਹੋਏਗਾ ਲਾਂਚ, ਆਈਫੋਨ 16 ਵਾਲੇ ਫੀਚਰਜ਼ ਨਾਲ ਲੈਸ

0
52
ਐਪਲ ਦਾ ਵੱਡਾ ਧਮਾਕਾ! ਸਭ ਤੋਂ ਸਸਤਾ iPhone ਹੋਏਗਾ ਲਾਂਚ, ਆਈਫੋਨ 16 ਵਾਲੇ ਫੀਚਰਜ਼ ਨਾਲ ਲੈਸ

 

ਐਪਲ ਦਾ ਆਉਣ ਵਾਲਾ ਫੋਨ iPhone SE 4: ਐਪਲ ਵੱਲੋਂ ਇੱਕ ਨਵਾਂ ਆਈਫੋਨ ਲਾਂਚ ਕੀਤਾ ਜਾ ਸਕਦਾ ਹੈ, ਜੋ ਕਾਫੀ ਕਿਫਾਇਤੀ ਹੋਵੇਗਾ। ਇਹ iPhone SE ਮਾਡਲ ਦੀ ਅਗਲੀ ਪੀੜ੍ਹੀ ਦਾ ਫੋਨ ਹੋਵੇਗਾ ਜਿਸ ਦੀ ਕੀਮਤ ਬਹੁਤ ਘੱਟ ਹੋਵੇਗੀ। ਵੱਡੀ ਗੱਲ ਇਹ ਹੈ ਕਿ ਇਸ ਆਉਣ ਵਾਲੇ ਆਈਫੋਨ ‘ਚ ਲੇਟੈਸਟ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪਾਵਰਫੁੱਲ ਚਿੱਪਸੈੱਟ ਵੀ ਦਿੱਤਾ ਜਾ ਸਕਦਾ ਹੈ। ਇਸ ਫੋਨ ਦੀ ਡਿਟੇਲ ਲਾਂਚ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ।

9To5Mac ਦੀ ਰਿਪੋਰਟ ਮੁਤਾਬਕ iPhone SE 4 ਨੂੰ ਅਗਲੇ ਸਾਲ 2025 ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ ‘ਚ ਤੁਸੀਂ ਕਈ ਵੱਡੇ ਬਦਲਾਅ ਦੇਖ ਸਕਦੇ ਹੋ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਸ ਆਈਫੋਨ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਪੋਰਟ ਕੀਤਾ ਜਾ ਸਕਦਾ ਹੈ, ਜਿਸ ਨੂੰ ਆਈਫੋਨ 16 ‘ਚ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਫੋਨ ‘ਚ iOS 18 ਅਪਡੇਟ ਵੀ ਦਿੱਤੀ ਜਾ ਸਕਦੀ ਹੈ। ਖਬਰਾਂ ਮੁਤਾਬਕ ਇਸ ਫੋਨ ਦੀ ਕੀਮਤ 35 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।

ਆਈਫੋਨ SE 4 ਦੇ ਸਪੈਸੀਫਿਕੇਸ਼ਨਸ
ਟਿਪਸਟਰ ਆਈਸ ਯੂਨੀਵਰਸ ਨੇ ਆਈਫੋਨ SE4 ਦੇ ਲੀਕ ਹੋਏ ਵੇਰਵੇ ਸਾਂਝੇ ਕੀਤੇ ਹਨ। ਇਸ ਮੁਤਾਬਕ iPhone SE 4 ਦੇ ਬੈਕ ਪੈਨਲ ‘ਤੇ ਸਿੰਗਲ 48MP ਕੈਮਰਾ ਦਿੱਤਾ ਜਾ ਸਕਦਾ ਹੈ। ਲੀਕ ਹੋਈ ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫੋਨ ਦਾ ਡਿਜ਼ਾਈਨ iPhone 16 ਵਰਗਾ ਹੋ ਸਕਦਾ ਹੈ। iPhone SE 4 ‘ਚ 6.06-ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ। ਇਸ ਨਵੇਂ ਮਾਡਲ ‘ਚ ਪਹਿਲਾਂ ਵਾਂਗ 60Hz ਰਿਫਰੈਸ਼ ਰੇਟ ਦਿੱਤਾ ਜਾ ਸਕਦਾ ਹੈ।

ਫੋਨ ‘ਚ ਤੁਹਾਨੂੰ A18 ਚਿਪਸੈੱਟ ਮਿਲ ਸਕਦਾ ਹੈ ਤੇ 6GB, 8GB LPDDR5 ਰੈਮ ਦਿੱਤੀ ਜਾ ਸਕਦੀ ਹੈ। ਨਵੇਂ iPhone SE 4 ਵਿੱਚ ਸੁਰੱਖਿਆ ਲਈ ਫੇਸ ਆਈਡੀ ਵੀ ਦਿੱਤੀ ਜਾਵੇਗੀ। ਟਿਪਸਟਰ ਮੁਤਾਬਕ iPhone SE 4 ‘ਚ ਐਲੂਮੀਨੀਅਮ ਫ੍ਰੇਮ ਲਾਇਆ ਜਾ ਸਕਦਾ ਹੈ ਜਿਸ ਨੂੰ ਮੌਜੂਦਾ ਆਈਫੋਨ ਲਾਈਨਅੱਪ ਦੇ ਡਿਜ਼ਾਈਨ ਦੀ ਤਰ੍ਹਾਂ ਬਣਾਇਆ ਜਾ ਸਕਦਾ ਹੈ। ਐਪਲ ਦੇ ਇਸ ਆਈਫੋਨ ‘ਚ USB ਟਾਈਪ-ਸੀ ਪੋਰਟ ਪਾਇਆ ਜਾ ਸਕਦਾ ਹੈ।

 

LEAVE A REPLY

Please enter your comment!
Please enter your name here