ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ। ਇਹ ਬਹਿਸ ਕਿਸਾਨਾਂ ਦੇ ਧਰਨੇ ਕਰਕੇ ਪੰਜਾਬ ਵਿੱਚ ਨਸ਼ਾ ਵਧਣ ਦੇ ਮਾਮਲੇ ਉੱਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਹੋਈ ਹੈ।
ਦਰਸਅਲ, ਪਗਰਟ ਸਿੰਘ ਨੇ ਕਿਹਾ ਕਿ, ਸਪੀਕਰ ਸਾਬ੍ਹ ਤੁਹਾਡੀ ਇੱਕ ਵੀਡੀਓ ਹੈ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ ਧਰਨਿਆਂ ਕਰਕੇ ਨਸ਼ਾ ਵਧਿਆ ਹੈ, ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਤਲਖੀ ਦਿਖਾਉਂਦਿਆ ਕਿਹਾ ਕਿ ਤੁਹਾਨੂੰ ਕਿਸ ਨੇ ਕਿਹਾ ਵੀ ਇਹ ਮੈਂ ਕਿਹਾ, ਸਪੀਕਰ ਨੇ ਕਿਹਾ ਕਿ ਗੁੰਮਰਾਹ ਨਾ ਕਰੋ ਜੇ ਗੱਲ਼ ਨਹੀਂ ਕਰਨੀ ਆਉਂਦੀ ਤਾਂ ਸੋਚ ਕੇ ਗੱਲ ਕਰਿਆ ਕਰੋ, ਕੋਈ ਇੱਕ ਬਿਆਨ ਦੱਸ ਦਿਓ ਜਿਸ ਵਿੱਚ ਮੈਂ ਕਿਹਾ ਹੋਵੇ ਕਿ ਧਰਨਿਆਂ ਕਰਕੇ ਨਸ਼ਾ ਵਧਿਆ ਹੈ। ਸਪੀਕਰ ਨੇ ਕਿਹਾ ਕਿ ਬਿਨਾਂ ਸਿਰ ਪੈਰ ਦੇ ਗੱਲ ਨਾ ਕਰਿਆ ਕਰੋ, ਮੈਨੂੰ ਇਹ ਭੁਲੇਖਾ ਸੀ ਤੁਸੀਂ ਵਧੀਆ ਗੱਲ ਕਰਦੇ ਹੋ ਪਰ ਤੁਸੀਂ ਇਹ ਭੁਲੇਖਾ ਕੱਢ ਦਿੱਤਾ।
ਇਸ ਤੋਂ ਬਾਅਦ ਹੁਣ ਪਰਗਟ ਸਿੰਘ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਸਪੀਕਰ ਕੁਲਤਾਰ ਸੰਧਵਾਂ ਦੇ ਉਸ ਬਿਆਨ ਦਾ ਹਿੱਸਾ ਜਨਤਕ ਕਰ ਰਿਹਾ ਹਾਂ, ਜਿੱਥੇ ਉਹ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਨੂੰ ਵੀ ਕਿਸਾਨਾਂ ਦੇ ਅੰਦੋਲਨ ਨਾਲ ਜੋੜ ਰਹੇ ਹਨ। ਕੀ ਮਾਣਯੋਗ ਸਪੀਕਰ ਹੁਣ ਵਿਧਾਨ ਸਭਾ ਵਿੱਚ ਆਪਣੇ ਇਸ ਬਿਆਨ ‘ਤੇ ਮੁਆਫ਼ੀ ਮੰਗਣਗੇ?
PrimeBiome I appreciate you sharing this blog post. Thanks Again. Cool.