Farmers Protest Effect on vegetable: ਬੀਤੇ ਦਿਨ ਤੋਂ ਪੰਜਾਬ ਦੇ ਕਿਸਾਨ ਸ਼ੰਭੂ-ਖਨੌਰੀ ਬਾਰਡਰ ’ਤੇ ਧਰਨੇ ’ਤੇ ਬੈਠੇ ਹੋਏ ਹਨ। ਬੀਤੇ ਦਿਨ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਕਾਫੀ ਤਣਾਅਪੂਰਨ ਮਾਹੌਲ ਬਣ ਗਿਆ ਸੀ। ਬੀਤੇ ਦਿਨ ਹੰਗਾਮੇ ਦੌਰਾਨ ਕਈ ਕਿਸਾਨ ਜਖਮੀ ਵੀ ਹੋਏ। ਅੱਜ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦਾ ਦੂਜਾ ਦਿਨ ਹੈ। ਉੱਥੇ ਹੀ ਕਿਸਾਨਾਂ ਦੇ ਧਰਨੇ ਦਾ ਅਸਰ ਸਬਜ਼ੀਆਂ ’ਤੇ ਪੈਣਾ ਸ਼ੁਰੂ ਹੋ ਗਿਆ ਹੈ।
ਦੱਸ ਦਈਏ ਕਿ ਟਮਾਟਰ ਤੋਂ ਲੈ ਕੇ ਪਿਆਜ਼ ਤੋਂ ਲੈ ਕੇ ਗਾਜਰ ਸਾਰੀਆਂ ਸਬਜ਼ੀਆਂ ਦੇ ਮੁੱਲ ਵੱਧ ਚੁੱਕੇ ਹਨ। ਸਬਜ਼ੀ ਮੰਡੀ ਦੇ ਆੜਤੀਆਂ ਦਾ ਆਖਣਾ ਹੈ ਕਿ ਜੇਕਰ ਇਸੇ ਤਰ੍ਹਾਂ ਧਰਨਾ ਹੋਰ ਲੰਬਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਤੋਂ ਆਉਣ ਵਾਲੀਆਂ ਸਬਜ਼ੀਆਂ ਜੇਕਰ ਪੰਜਾਬ ਨਾ ਪਹੁੰਚੀਆਂ ਤਾਂ ਇਸ ਦਾ ਵੱਡਾ ਅਸਰ ਪੰਜਾਬ ਵਿੱਚ ਸਬਜੀਆਂ ਦੇ ਮੁੱਲ ’ਤੇ ਪਵੇਗਾ।
ਸਬਜ਼ੀ |
ਮੰਡੀ ’ਚ ਕੀਮਤ |
ਬਾਜ਼ਾਰ ’ਚ ਕੀਮਤ |
ਟਮਾਟਰ | 15 ਰੁਪਏ ਕਿਲੋ | 50 ਰੁਪਏ ਕਿਲੋ |
ਗਾਜਰ | 30 ਰੁਪਏ ਕਿਲੋ | 70 ਰੁਪਏ ਕਿਲੋ |
ਪੇਠਾ (ਕੱਦੂ) | 22 ਰੁਪਏ ਕਿਲੋ | 50 ਰੁਪਏ ਕਿਲੋ |
ਕਰੇਲਾ | 60 ਰੁਪਏ ਕਿਲੋ | 120 ਰੁਪਏ ਕਿਲੋ |
ਬੇਗਣੀ | 30 ਰੁਪਏ ਕਿਲੋ | 60 ਰੁਪਏ ਕਿਲੋ |
ਬੇਗਣ | 32 ਰੁਪਏ ਕਿਲੋ | 60 ਰੁਪਏ ਕਿਲੋ |
ਖੀਰਾ | 45 ਰੁਪਏ ਕਿਲੋ | 80 ਰੁਪਏ ਕਿਲੋ |