ਕੀ ਹੁਣ ਪਤੀ-ਪਤਨੀ ਸੈਲਫੀ ਵੀ ਨਹੀਂ ਲੈ ਸਕਦੇ, ਅੱਜ ਦੇ ‘ਜਰਨੈਲ’ ਤਾਂ ਬੈੱਡਰੂਮਾਂ ਤੱਕ ਵੜ ਗਏ…, ਵਾਇਰਲ ਤਸਵੀਰਾਂ

0
793
ਕੀ ਹੁਣ ਪਤੀ-ਪਤਨੀ ਸੈਲਫੀ ਵੀ ਨਹੀਂ ਲੈ ਸਕਦੇ, ਅੱਜ ਦੇ 'ਜਰਨੈਲ' ਤਾਂ ਬੈੱਡਰੂਮਾਂ ਤੱਕ ਵੜ ਗਏ..., ਵਾਇਰਲ ਤਸਵੀਰਾਂ

 

Cabinet Minister Ravjot Singh: ਪੰਜਾਬ ਸਰਕਾਰ ਵਿੱਚ ਮੰਤਰੀ ਰਵਜੋਤ ਸਿੰਘ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੁਣ ਮੰਤਰੀ ਵੱਲੋਂ ਮੀਡੀਆ ਦੇ ਮੁਖਾਤਬ ਹੁੰਦਿਆਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਮੰਤਰੀ ਨੇ ਕਿਹਾ ਕਿ ਇਹ ਤਸਵੀਰਾਂ ਏਆਈ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ। ਖ਼ਬਰਾਂ ਵਿੱਚ ਬਣੇ ਰਹਿਣ ਲਈ ਅਜਿਹੀ ਰਾਜਨੀਤੀ ਕਰਨਾ ਸ਼ਰਮਨਾਕ ਹੈ। ਇਸ ਮੌਕੇ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਮੰਤਰੀ ਨੇ ਕਿਹਾ ਕਿ ਸਸਤੀ ਰਾਜਨੀਤੀ ਕਰਨ ਲਈ ਅਜਿਹੀਆਂ ਤਸਵੀਰਾਂ ਵਾਇਰਲ ਕਰਨਾ ਸ਼ਰਮਨਾਕ ਹੈ। ਇਹ ਸਮਝ ਵਿੱਚ ਆਉਂਦਾ ਜੇਕਰ ਵਿਰੋਧੀ ਆਗੂ ਕੰਮ ਅਤੇ ਮੁੱਦਿਆਂ ਬਾਰੇ ਗੱਲ ਕਰਦੇ ਪਰ ਹੁਣ ਉਹ ਲੋਕਾਂ ਦੇ ਬਿਸਤਰਿਆਂ ਤੱਕ ਪਹੁੰਚ ਰਹੇ ਹਨ।  ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦਾ ਫੈਸਲਾ ਪਰਮਾਤਮਾ ਅਤੇ ਲੋਕਾਂ ਦੀ ਅਦਾਲਤ ‘ਤੇ ਛੱਡ ਰਹੇ ਹਨ।

ਮੰਤਰੀ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜੇ ਸਖ਼ਸ਼ ਨੇ ਇਹ ਕੋਸ਼ਿਸ਼ ਕੀਤੀ ਉਨ੍ਹਾਂ ਵੱਲੋਂ ਪਹਿਲਾਂ ਵੀ ਐਸਸੀ ਤੇ ਦਲਿਤ ਭਾਈਚਾਰੇ ਉੱਤੇ ਬਹੁਤ ਤਸ਼ੱਦਦ ਕੀਤੇ ਗਏ ਜਦੋਂ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਤਾਂ ਉਹ ਹੁਣ ਸੋਚੀ ਸਮਝੀ ਚਾਲ਼ ਤਹਿਤ ਐਸੀ ਭਾਈਚਾਰੇ ਦੀ ਲੀਡਰਾਂ ਨੂੰ ਪਿੱਛੇ ਕਰ ਰਹੇ ਹਨ।

ਮੰਤਰੀ ਨੇ ਕਿਹਾ ਕਿ ਮੇਰੇ ਸਿਆਸੀ ਤੇ ਨਿੱਜੀ ਕਰੀਅਰ ਦੀ ਕੋਈ ਗੱਲ ਨਹੀਂ ਪਰ ਇੱਕ ਔਰਤ ਦੀ ਤਸਵੀਰ ਨੂੰ ਐਡਿਟ ਕਰਕੇ ਮੇਰੇ ਨਾਲ ਜੋੜਿਆ ਗਿਆ ਹੈ ਇਹ ਹੇਠਲੇ ਪੱਧਰ ਦੀ ਰਾਜਨੀਤੀ ਹੈ। ਇਸ ਨਾਲ ਔਰਤ ਜਾਤੀ ਨੂੰ ਬਹੁਤ ਠੇਸ ਪਹੁੰਚੀ ਹੈ। ਤੁਸੀਂ ਵਿਕਾਸ ਦੀ ਗੱਲ ਕਰੋ, ਮੁੱਦਿਆਂ ਦੀ ਗੱਲ ਕਰੋ ਕਿ ਹੁਣ ਤੁਸੀਂ ਲੋਕਾਂ ਦੇ ਬੈੱਡਰੂਮ ਵਿੱਚ ਵੜ ਜਾਣਾ, ਕੀ ਕਿਸੇ ਦੀ ਕੋਈ ਨਿੱਜੀ ਜ਼ਿੰਦਗੀ ਨਹੀਂ ਹੈ।

ਮੰਤਰੀ ਨੇ ਕਿਹਾ ਕਿ ਮੈਂ ਸੁਣਿਆ ਉਹ ਗੁਰਬਾਣੀ ਪੜ੍ਹਦੇ ਨੇ, ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ, ਕੀ ਇਹ ਸਿੱਖ ਧਰਮ ਉੱਤੇ ਕਲੰਕ ਨਹੀਂ, ਕੀ ਇਹ ਗੁਰੂ ਰਾਮਦਾਸ ਦੀ ਧਰਤੀ ਉੱਤੇ ਬੋਝ ਨਹੀਂ,  ਕੀ ਸਾਨੂੰ ਗੁਰੂ ਸਾਹਿਬਾਨਾਂ ਨੇ ਇਹ ਸਿਖਾਇਆ, ਕੀ ਅਸੀਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੰਝ ਰੋਲੀਏ। ਇਹ ਬਹੁਤ ਦੁਖਦਾਈ ਮਾਮਲਾ ਹੈ।  ਅੱਜਕੱਲ੍ਹ ਦੇ ਜਰਨੈਲ ਆਹੀ ਕੰਮਾਂ ਨੂੰ ਰਹਿ ਗਏ ਕਿ ਕਿਸੇ ਦੇ ਟੱਬਰ ਨੂੰ ਨਿਸ਼ਾਨਾ ਬਣਾਓ ਤੇ ਕਿਸੇ ਦੀਆਂ ਤਸਵੀਰਾਂ ਵਾਇਰਲ ਕਰ ਦਿਓ।

ਤੁਹਾਨੂੰ ਦੱਸ ਦੇਈਏ ਕਿ ਅਸ਼ੋਕ ਨੇ ਇਸ ਮਾਮਲੇ ਸੰਬੰਧੀ ਤਸਵੀਰਾਂ ਵਾਇਰਲ ਕਰਨ ਵਾਲੇ ਪਹਿਲੇ ਵਿਅਕਤੀ ਸਨ। ਜਿਸ ਤੋਂ ਬਾਅਦ ਬਿਕਰਮ ਮਜੀਠੀਆ ਵੱਲੋਂ ਤਸਵੀਰਾਂ ਵਾਇਰਲ ਕੀਤੀਆਂ ਗਈਆਂ। ਇਸ ਮਾਮਲੇ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ 2016 ਵਿੱਚ ਹੁਸ਼ਿਆਰਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਅਸ਼ੋਕ ਉਨ੍ਹਾਂ ਦੀ ਪਾਰਟੀ ਦਾ ਹਿੱਸਾ ਸਨ। ਫੋਟੋਆਂ ਵਾਇਰਲ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here