ਗਧੇ ਦਾ ਰਸਤਾ ਕੀ ਹੈ: ਅਮਰੀਕਾ ਦੇ ਟੈਕਸਾਸ ਤੋਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਫੌਜ ਦਾ ਜਹਾਜ਼ ਅੰਮ੍ਰਿਤਸਰ ਪਹੁੰਚ ਗਿਆ ਹੈ। ਇਹ ਅਮਰੀਕੀ ਫੌਜੀ ਜਹਾਜ਼ ਦੁਪਹਿਰੇ 2 ਵਜੇ ਦੇ ਕਰੀਬ ਅੰਮ੍ਰਿਤਸਰ ਏਅਰਪੋਰਟ ਵਿਖੇ ਪਹੁੰਚਿਆ। ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਵੱਲੋਂ ਤਕਰੀਬਨ 205 ਗੈਰ ਕਾਨੂੰਨੀ ਭਾਰਤੀਆਂ ਨੂੰ ਭਾਰਤ ਭੇਜਿਆ ਗਿਆ ਹੈ ਜਿਨ੍ਹਾਂ ’ਚੋਂ 104 ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ।
ਫਿਲਹਾਲ ਹੁਣ ਇਹ ਅਗਲੀ ਕਾਰਵਾਈ ’ਚ ਹੀ ਪਤਾ ਲੱਗੇਗਾ ਕਿ ਡਿਪੋਰਟ ਕੀਤੇ ਗਏ ਭਾਰਤੀ ਕਿਸ ਰਾਹੀਂ ਅਮਰੀਕਾ ਪਹੁੰਚੇ ਹਨ। ਇਨ੍ਹਾਂ ਹੀ ਨਹੀਂ ਕਈ ਲੋਕਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਡੰਕੀ ਰੂਟ ਰਾਹੀਂ ਅਮਰੀਕਾ ਪਹੁੰਚੇ ਸਨ। ਇਹ ਲੋਕ ਬਿਹਤਰ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਪੰਜਾਬ, ਹਰਿਆਣਾ ਵਰਗੇ ਭਾਰਤੀ ਰਾਜਾਂ ਤੋਂ ਆਏ ਸਨ ਪਰ ਹੁਣ ਉਨ੍ਹਾਂ ਨੂੰ ਵਾਪਸੀ ਦੀ ਉਡਾਣ ‘ਤੇ ਭੇਜ ਦਿੱਤਾ ਗਿਆ ਹੈ।
ਅਮਰੀਕਾ ਤੋਂ ਵਾਪਸ ਆਏ ਭਾਰਤੀਆਂ ਦਾ ਕੀ ਹੋਵੇਗਾ?
- ਜਹਾਜ਼ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗਾ।
- ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਦੇ ਕਾਗਜ਼ਾਤ ਅਤੇ ਰਿਕਾਰਡਾਂ ਦੀ ਜਾਂਚ ਕਰੇਗਾ।
- ਦੂਜੇ ਰਾਜਾਂ ਦੇ ਲੋਕਾਂ ਨੂੰ ਉਡਾਣ ਰਾਹੀਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਭੇਜਿਆ ਜਾਵੇਗਾ।
- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੜਕ ਰਾਹੀਂ ਭੇਜਿਆ ਜਾਵੇਗਾ।
- ਇੱਕ ਹੈਲਪ ਡੈਸਕ ਸਥਾਪਤ ਕੀਤਾ ਜਾਵੇਗਾ ਅਤੇ ਸਾਰੇ ਯਾਤਰੀਆਂ ਦਾ ਡੇਟਾਬੇਸ ਤਿਆਰ ਕੀਤਾ ਜਾਵੇਗਾ।
- ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨਾਲ ਕਿਵੇਂ ਦਾ ਹੋਵੇਗਾ ਵਤੀਰਾ ?
ਅਮਰੀਕਾ ਲਗਭਗ 18 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜੇਗਾ
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਉੱਥੇ ਰਹਿ ਰਹੇ ਲਗਭਗ 18 ਹਜ਼ਾਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ, ਜਦੋਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਵਾਸ਼ਿੰਗਟਨ ਪਹੁੰਚੇ ਸਨ, ਤਾਂ ਉਸ ਸਮੇਂ ਦੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਉਨ੍ਹਾਂ ਨੂੰ ਭਾਰਤ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਜਾਣਕਾਰੀ ਦਿੱਤੀ ਸੀ। ਕਿਹਾ ਜਾ ਰਿਹਾ ਹੈ ਕਿ ਅਮਰੀਕੀ ਸਰਕਾਰ ਕੋਲ 20,427 ਅਜਿਹੇ ਭਾਰਤੀਆਂ ਦੀ ਸੂਚੀ ਤਿਆਰ ਹੈ। ਇਨ੍ਹਾਂ ਵਿੱਚੋਂ 17,940 ਭਾਰਤੀਆਂ ਦੇ ਪਤੇ ਆਦਿ ਦੀ ਪੁਸ਼ਟੀ ਕੀਤੀ ਗਈ ਹੈ। ਉਹ ਹੁਣੇ ਭੇਜੇ ਜਾ ਰਹੇ ਹਨ।
ਡੰਕੀ ਸ਼ਬਦ ਕਿੱਥੋ ਆਇਆ ?
ਇਸ ਘਟਨਾ ਨੇ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਉਹ ‘ਡੰਕੀ ਰੂਟ’ ਕੀ ਹੈ ਜਿਸ ਰਾਹੀਂ ਲੋਕ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਤੱਕ ਪਹੁੰਚਦੇ ਹਨ। ਫਿਰ ਇਸਦਾ ਨਾਮ ਡੰਕੀ ਕਿਉਂ ਰੱਖਿਆ ਗਿਆ? ਦਰਅਸਲ “ਡੰਕੀ ਰੂਟ” ਸ਼ਬਦ ਪੰਜਾਬੀ ਭਾਸ਼ਾ ਤੋਂ ਆਇਆ ਹੈ, ਜਿਸ ਵਿੱਚ “ਡੰਕੀ” ਦਾ ਅਰਥ ਹੈ ਛਾਲ ਮਾਰ ਕੇ ਇੱਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਣਾ। ਇਸ ਤੋਂ “ਡੰਕੀ ਰੂਟ” ਸ਼ਬਦ ਦਾ ਜਨਮ ਹੋਇਆ, ਜਿਸਦੀ ਵਰਤੋਂ ਕਰਕੇ ਲੋਕ ਭਾਰਤ ਤੋਂ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਆਦਿ ਵਰਗੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦੇ ਹਨ। ਅਜਿਹਾ ਕਰਨ ਲਈ, ਲੋਕ ਅਕਸਰ ਟ੍ਰੈਵਲ ਏਜੰਟਾਂ ਦੀ ਮਦਦ ਲੈਂਦੇ ਹਨ ਅਤੇ ਗੈਰ-ਕਾਨੂੰਨੀ ਦਸਤਾਵੇਜ਼ ਤਿਆਰ ਕਰਵਾਉਂਦੇ ਹਨ। ਕਈ ਵਾਰ, ਇਸ ਰਸਤੇ ਦਾ ਫਾਇਦਾ ਉਠਾਉਂਦੇ ਹੋਏ, ਖਤਰਨਾਕ ਅਪਰਾਧੀ ਵੀ ਅਪਰਾਧ ਕਰਦੇ ਹਨ ਅਤੇ ਦੇਸ਼ ਛੱਡ ਕੇ ਚਲੇ ਜਾਂਦੇ ਹਨ।
ਭਾਰਤ ਤੋਂ ਅਮਰੀਕਾ ਦਾ ਡੰਕੀ ਰੂਟ
- ਦਿੱਲੀ ਤੋਂ ਪਲੇਨ ਰਾਹੀਂ ਦੱਖਣੀ ਅਮਰੀਕਾ ਭੇਜਿਆ ਜਾਂਦਾ
- ਇਕਵਾਡੋਰ, ਬੋਲੀਵੀਆ, ਗੁਆਨਾ, ਬ੍ਰਾਜ਼ੀਲ ਤੇ ਵੈਨੇਜ਼ੁਏਲਾ ਭੇਜੇ ਜਾਂਦੇ
- ਏਜੰਟ ਨਾਲ ਲਿਜਾ ਕੇ ਬਾਰਡਰ ਪਾਰ ਕਰਵਾਉਂਦਾ
- ਪਨਾਮਾ ’ਚ ਖਤਰਨਾਕ ਡੇਰਿਅਨ ਗੈਪ ਜੰਗਲ ਪਾਰ ਕਰਨਾ ਪੈਂਦਾ
- ਖਤਰਨਾਕ ਜੰਗਲ ’ਚ ਕਈ ਲੋਕਾਂ ਦੀ ਮੌਤ ਤੱਕ ਹੋ ਜਾਂਦੀ ਹੈ
- ਮੈਕਸੀਕੋ ਤੱਕ ਕਿਸ਼ਤੀ ’ਚ ਜਾਨਵਰਾਂ ਵਾਂਗ ਲੈ ਕੇ ਜਾਂਦੇ
- ਮੈਕਸੀਕੋ ਤੋਂ ਬਾਰਡਰ ਪਾਰ ਕਰਨ ਲਈ ਕਾਫੀ ਜ਼ਹਿਮਤ ਕਰਨੀ ਪੈਂਦੀ
- ਫੜੇ ਜਾਣ ’ਤੇ ਕਈ ਸਾਲਾਂ ਤੱਕ ਡਿਟੈਂਸ਼ਨ ਸੈਂਟਰ ’ਚ ਰਹਿਣਾ ਪੈਂਦਾ
- ਏਜੰਟ 15 ਲੱਖ ਤੋਂ 60 ਲੱਖ ਰੁਪਏ ਤੱਕ ਲੈਂਦੇ