ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਬਜਟ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਉੱਚੀਆਂ ਕੀਮਤਾਂ ਅਤੇ ਸਥਿਰ ਤਨਖਾਹ ਵਿਕਾਸ ਨਾਲ ਜੂਝ ਰਹੇ ਮੱਧ ਵਰਗ ‘ਤੇ ਬੋਝ ਨੂੰ ਘਟਾਉਣ ਲਈ ਉਪਾਅ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ, ਨਾਲ ਹੀ ਵਿੱਤੀ ਅਨੁਸ਼ਾਸਨ ਨੂੰ ਵੀ ਬਣਾਈ ਰੱਖਿਆ ਜਾਵੇਗਾ।
ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਪਿਛਲੇ ਬਜਟ ਵਿੱਚ ਵੀ ਬਹੁਤ ਸਾਰੀਆਂ ਉਮੀਦਾਂ ਪੰਜਾਬ ਵਾਸੀਆਂ ਨੇ ਰੱਖੀਆਂ ਸਨ ਕਿ ਬਜਟ ਵਿੱਚ ਬਹੁਤ ਕੁਝ ਪੰਜਾਬ ਵਾਸਤੇ ਵੱਡਾ ਪੈਕਜ ਰੱਖਿਆ ਹੋਵੇਗਾ ਪਰ ਉਸ ਸਮੇਂ ਵੀ ਪੰਜਾਬ ਦੇ ਹੱਥ ਇਸ ਬਜਟ ਤੋਂ ਖਾਲੀ ਹੀ ਰਹਿ ਗਏ ਹੋਰ ਸੂਬਿਆਂ ਵਿੱਚ ਬਜਟ ਦਾ ਮੂੰਹ ਜਿਆਦਾ ਖੋਲ੍ਹ ਦਿੱਤਾ ਗਿਆ ਪਰ ਪੰਜਾਬ ਲਈ ਸਿਰਫ ਨਿਰਾਸ਼ਾ ਹੀ ਹੱਥ ਲੱਗੀ ਸੀ
ਦੇਸ਼ ਦਾ ਸਭ ਤੋਂ ਵੱਡਾ ਅਨ ਭੰਡਾਰ ਵਿੱਚ ਯੋਗਦਾਨ ਪਾਉਣ ਵਾਲਾ ਪੰਜਾਬ ਦਾ ਅੰਨਦਾਤਾ ਜਿਸ ਨੂੰ ਬੜੀ ਆਸ ਸੀ ਕਿ ਕਿਸਾਨਾਂ ਲਈ ਵੀ ਕੁਝ ਸਪੈਸ਼ਲ ਪੈਕਜ ਹੋਵੇਗਾ ਅਤੇ ਕਿਸਾਨਾਂ ਦੀ ਆਮਦਨ ਵੀ ਦੁੱਗਣੀ ਹੋ ਸਕਦੀ ਹੈ ਪਰ ਕਿਸਾਨ ਵੀ ਇਸ ਬਜਟ ਤੋਂ ਨਿਰਾਸ਼ ਹੀ ਰਹੇ ਸੀ।
ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਪਾਰੀ ਵਰਗ ਦੀ ਤਾਂ ਇਸ ਬਜਟ ਤੋਂ ਨਾ ਖੁਸ਼ ਰਿਹਾ ਕਿਉਂਕਿ ਜਿਆਦਾਤਰ ਪੰਜਾਬ ਦੀ ਇੰਡਸਟਰੀ ਪੰਜਾਬ ਨੂੰ ਛੱਡ ਕੇ ਦੂਜੇ ਸੂਬਿਆਂ ਦਾ ਰੁੱਖ ਕਰ ਰਹੀ ਹੈ ਅਤੇ ਮਹਿਲਾਵਾਂ ਵੀ ਪਿਛਲੇ ਬਜਟ ਤੋਂ ਨਾ ਖੁਸ਼ ਰਹੀਆਂ ਤੇ ਇਹ ਬਜਟ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਸੀ।
ਖੈਰ ਹੁਣ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਹੁਣ ਵੀ ਪੰਜਾਬ ਦੇ ਕਿਸਾਨਾਂ ,ਵਪਾਰੀਆ , ਬਿਜਨਸਮੈਨ, ਮਹਿਲਾਵਾਂ, ਅਤੇ ਹੋਰ ਵਰਗ ਨੇ ਬੜੀਆਂ ਉਮੀਦਾਂ ਰੱਖੀਆਂ ਹਨ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਬਜਟ ਵਿੱਚ ਪੰਜਾਬ ਦੇ ਲਈ ਕੁਝ ਸਪੈਸ਼ਲ ਪੈਕੇਜ ਹੋਵੇਗਾ ਜਾਂ ਨਹੀਂ ਇਸ ’ਤੇ ਸਿਰਫ ਅਜੇ ਤੱਕ ਉਮੀਦ ਹੀ ਜਤਾਈ ਜਾ ਸਕਦੀ ਹੈ।