ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਏਗਾ?

1
354

 

ਅੱਤਵਾਦੀ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅੱਤਵਾਦੀ ਵਜੋਂ ਐਲਾਨ ਕਰੋ: ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਦੀ ਮੰਗ ਉੱਠੀ ਹੈ। ਇਹ ਮੰਗ ਬ੍ਰਿਟਿਸ਼ ਕੋਲੰਬੀਆ ਰਾਜ ਦੇ ਮੁਖੀ ਡੇਵਿਡ ਏਬੀ ਨੇ ਉਠਾਈ ਹੈ। ਕੁਝ ਸਿੱਖ ਸੰਗਠਨਾਂ ਦਾ ਇਲਜ਼ਾਮ ਹੈ ਕਿ ਭਾਰਤੀ ਏਜੰਸੀਆਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਵਿਦੇਸ਼ਾਂ ਵਿੱਚ ਖਾਲਿਸਤਾਨੀ ਪੱਖੀਆਂ ਦਾ ਕਤਲ ਕਰਵਾਉਣ ਲਈ ਵਰਤ ਰਹੀ ਹੈ। ਸੂਤਰਾਂ ਮੁਤਾਬਕ ਸਿੱਖਾਂ ਵੱਲੋਂ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਕੋਲ ਉਹ ਮੰਗ ਉਠਾਈ ਗਈ ਸੀ।

ਦਰਅਸਲ, ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਰਾਜ ਦੇ ਮੁਖੀ ਨੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਤੇ ਉਸ ਦੇ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਵਿੱਚ G7 ਸੰਮੇਲਨ ਹੋਇਆ ਹੈ। ਇਹ ਬਿਆਨ ਇੱਕ ਗੰਭੀਰ ਮੁੱਦੇ ‘ਤੇ ਕੇਂਦ੍ਰਿਤ ਹੈ ਜੋ ਨਾ ਸਿਰਫ਼ ਕੈਨੇਡਾ ਲਈ ਸਗੋਂ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ।

ਬ੍ਰਿਟਿਸ਼ ਕੋਲੰਬੀਆ ਰਾਜ ਦੇ ਮੁਖੀ ਡੇਵਿਡ ਏਬੀ ਨੇ ਕਿਹਾ, ‘ਹਰ ਕਿਸੇ ਨੂੰ ਆਪਣੀ ਸੁਰੱਖਿਆ ਲਈ ਕਿਸੇ ਵੀ ਖਤਰੇ ਤੋਂ ਬਿਨਾਂ ਜਿਉਣ ਦਾ ਅਧਿਕਾਰ ਹੈ। ਮੈਂ ਪ੍ਰਧਾਨ ਮੰਤਰੀ ਕਾਰਨੀ ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿੱਚ ਇੱਕ ਅੱਤਵਾਦੀ ਸਮੂਹ ਵਜੋਂ ਸੂਚੀਬੱਧ ਕਰਨ ਦੀ ਅਪੀਲ ਕਰਦਾ ਹਾਂ। ਇਸ ਨਾਲ ਪੁਲਿਸ ਨੂੰ ਕੈਨੇਡੀਅਨਾਂ ਤੋਂ ਜਬਰੀ ਵਸੂਲੀ ਨੂੰ ਰੋਕਣ ਲਈ ਲੋੜੀਂਦੇ ਵਾਧੂ ਸਾਧਨ ਮਿਲਣਗੇ।’

ਏਬੀ ਨੇ ਕਿਹਾ ਕਿ ਇਹ ਗੈਂਗ ਨਾ ਸਿਰਫ਼ ਬ੍ਰਿਟਿਸ਼ ਕੋਲੰਬੀਆ ਵਿੱਚ ਸਗੋਂ ਅਲਬਰਟਾ ਤੇ ਓਨਟਾਰੀਓ ਵਿੱਚ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਓਨਟਾਰੀਓ ਵਿੱਚ ਦੱਖਣੀ ਏਸ਼ਿਆਈ ਭਾਈਚਾਰੇ ਦੇ ਮੈਂਬਰਾਂ ਵਿਰੁੱਧ ਜਬਰੀ ਵਸੂਲੀ ਤੇ ਹੋਰ ਅਪਰਾਧਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਪੱਤਰ ਲਿਖਣਗੇ ਜਿਸ ਵਿੱਚ ਇਸ ਗੈਂਗ ਨੂੰ ਅੱਤਵਾਦੀ ਐਲਾਨਣ ਲਈ ਕਿਹਾ ਜਾਵੇਗਾ।

ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਹੁਣ ਖਤਰਨਾਕ ਗੈਂਗਸਟਰਾਂ ਵਿੱਚ ਗਿਣਿਆ ਜਾਂਦਾ ਹੈ। ਲਾਰੈਂਸ ਬਿਸ਼ਨੋਈ ਦਾ ਜਨਮ 12 ਫਰਵਰੀ 1993 ਨੂੰ ਪੰਜਾਬ ਦੇ ਫਾਜ਼ਿਲਕਾ ਵਿੱਚ ਹੋਇਆ ਸੀ। ਉਸ ਦੇ ਪਿਤਾ ਇੱਕ ਪੁਲਿਸ ਕਾਂਸਟੇਬਲ ਸਨ। ਉਸ ਦੇ ਗੋਰੇ ਰੰਗ ਕਾਰਨ, ਪਰਿਵਾਰ ਨੇ ਉਸ ਦਾ ਨਾਮ ਲਾਰੈਂਸ ਰੱਖਿਆ। ਪੁਲਿਸ ਰਿਕਾਰਡ ਵਿੱਚ ਲਾਰੈਂਸ ਦਾ ਨਾਮ ਸਤਵਿੰਦਰ ਸਿੰਘ ਬੱਲੂ ਹੈ।

ਪਿਛਲੇ ਸਮੇਂ ਵਿੱਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਖਾਲਿਸਤਾਨੀ ਪੱਖੀ ਸੁੱਖਾ ਦੁਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਸਮੇਂ ਲਾਰੈਂਸ ਬਿਸ਼ਨੋਈ ਗੁਜਰਾਤ ਦੇ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। 23 ਅਗਸਤ 2023 ਨੂੰ ਗੁਜਰਾਤ ਪੁਲਿਸ ਉਸ ਨੂੰ ਦਿੱਲੀ ਜੇਲ੍ਹ ਤੋਂ ਕੱਢ ਕੇ ਸਾਬਰਮਤੀ ਜੇਲ੍ਹ ਲੈ ਗਈ। ਉਦੋਂ ਤੋਂ ਉਹ ਉੱਥੇ ਬੰਦ ਹੈ।

 

1 COMMENT

LEAVE A REPLY

Please enter your comment!
Please enter your name here