ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਫ੍ਰੀ ਬੱਸ ਸੇਵਾ ਬੰਦ ਕਰਨ ਵਾਲੀ ਖ਼ਬਰ ਦਾ ਖੰਡਨ ਕੀਤਾ ਹੈ। ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਆਧਾਰ ਕਾਰਡ ‘ਤੇ ਫ੍ਰੀ ਬੱਸ ਸੇਵਾ ਬੰਦ ਨਹੀਂ ਹੋ ਰਹੀ ਹੈ।
ਪੰਜਾਬ ਦੀਆਂ ਸਰਕਾਰੀ ਬੱਸਾਂ ਤੇ ਮਹਿਲਾਵਾਂ ਲਈ ਫ੍ਰੀ ਸਫ਼ਰ ਜਾਰੀ ਰਹੇਗਾ। ਜੇਕਰ ਕੋਈ ਗਲਤ ਆਧਾਰ ਕਾਰਡ ਪਾਇਆ ਜਾਂਦਾ ਤਾਂ ਉਹ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉੱਥੇ ਗਲਤ ਆਧਾਰ ਕਾਰਡਾਂ ਦੀ ਜਾਂਚ ਕਰਵਾਈ ਜਾਵੇਗੀ। ਗਲਤ ਖਬਰਾਂ ਲਾਉਣ ਵਾਲੀ ਮੀਡੀਆ ਅਦਾਰਿਆਂ ਨੂੰ ਕੀਤੀ ਤਾੜਨਾ ਕਿਸੇ ਵੀ ਜਾਣਕਾਰੀ ਤੋਂ ਬਿਨਾਂ ਕੋਈ ਖ਼ਬਰ ਨਾ ਲਗਾਈ ਜਾਵੇ।