ਗੁਰਦਾਸਪੁਰ ’ਚ ਪੁਲਿਸ ਚੌਂਕੀ ’ਤੇ ਗ੍ਰੇਨੇਡ ਹਮਲਾ
ਕਲਾਨੌਰ ਥਾਣੇ ਦੀ ਚੌਂਕੀ ਬਖਸ਼ੀਵਾਲ ਨੂੰ ਬਣਾਇਆ ਨਿਸ਼ਾਨਾ
ਪੁਲਿਸ ਨੇ ਮਾਮਲੇ ’ਚ ਇੱਕ ਆਟੋ ਨੂੰ ਕਬਜ਼ੇ ’ਚ ਲਿਆ
ਮੌਕੇ ’ਤੇ ਪਹੁੰਚੀ ਫੋਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ
ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੀ ਪੁਲਿਸ ਚੌਕੀ ਬਖਸ਼ੀਵਾਲਾ ‘ਚ ਗ੍ਰਨੇਡ ਹਮਲੇ ਦੀ ਖਬਰ ਹੈ। ਇਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਕਥਿਤ ਪੋਸਟ ਕਰਕੇ ਲਈ ਹੈ। ਸੀਨੀਅਰ ਅਧਿਕਾਰੀਆਂ ਨੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ‘ਚ ਪਤਾ ਲੱਗਿਆ ਹੈ ਕਿ ਗ੍ਰਨੇਡ ਸੁੱਟਿਆ ਗਿਆ ਸੀ। ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚੋਂ ਹੀ ਸੁੱਟਿਆ ਗਿਆ ਸੀ।