ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਇੱਕ ਚੀਤਾ ਦੇਖਿਆ ਗਿਆ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਤੇ ਲੋਕ ਆਪਣੇ ਘਰਾਂ ਵਿੱਚੋਂ ਨਿਕਲਣ ਤੋਂ ਡਰ ਰਹੇ ਹਨ।
ਪਿੰਡ ਵਿੱਚ ਕਰਵਾਈ ਅਨਾਊਸਮੈਂਟ
ਦੱਸ ਦਈਏ ਕਿ ਹਲਕਾ ਘਨੌਰ ਦੇ ਪਿੰਡ ਹਰਪਾਲਪੁਰ ਵਿੱਚ ਅਨਾਊਸਮੈਂਟ ਕਰਵਾਈ ਗਈ ਹੈ ਕਿ ਇਲਾਕੇ ਵਿੱਚ ਚੀਤਾ ਘੁੰਮ ਰਿਹਾ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ। ਜਾਣਕਾਰੀ ਮੁਤਾਬਿਕ ਪਹਿਲਾ ਇਹ ਚੀਤਾ ਹਰਪਾਲਪੁਰ ਵਿੱਚ ਦੇਖਿਆ ਗਿਆ ਸੀ ਤੇ ਹੁਣ ਉਹ ਪਿੰਡ ਨੜੂ ਨੇੜੇ ਖਾਨਪੁਰ ਗੰਡਿਆਂ ਨਹਿਰ ਨੇੜੇ ਦੇਖਿਆ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸੁਚੇਤ ਰਹਿਣ ਤਾਂ ਜੋ ਹਮਲੇ ਤੋਂ ਬਚਿਆ ਜਾ ਸਕੇ।
ਸੂਚਨਾ ਮਿਲਦੇ ਹੀ ਜੰਗਲੀ ਜੀਵ ਦੇ ਰੇਂਜ ਆਫਸਰ ਵੀ ਆਪਣੀ ਟੀਮ ਨਾਲ ਪਿੰਡ ਖਾਨਪੁਰ ਗੰਡਿਆਂ ਡੇਰੇ ਦੇ ਜਿੱਥੇ ਕਰੀਬ 10 ਘਰ ਰਹਿੰਦੇ ਹਨ ਉਥੇ ਚੀਤੇ ਨੂੰ ਫੜਨ ਲਈ ਪਹੁੰਚ ਗਏ ਹਨ। ਦੱਸ ਦਈਏ ਕਿ ਇਲਾਕੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਹੈ।