ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ ‘ਤੇ ਜਾ ਕੇ ਕਰ ਸਕਦੇ Block

0
10128
ਚੋਰੀ ਹੋ ਗਿਆ ਫੋਨ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ, ਇਸ ਪੋਰਟਲ 'ਤੇ ਜਾ ਕੇ ਕਰ ਸਕਦੇ Block

ਅੱਜ ਦੇ ਦੌਰ ਵਿੱਚ ਮੋਬਾਈਲ ਫੋਨ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਹੁਣ ਲੋਕ ਮੋਬਾਈਲ ਫੋਨ ਤੋਂ ਬਿਨਾਂ ਬਾਥਰੂਮ ਵੀ ਨਹੀਂ ਜਾਂਦੇ। ਜ਼ਿੰਦਗੀ ਜਿਊਣਾ ਤਾਂ ਬਹੁਤ ਵੱਡੀ ਗੱਲ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕਿਸੇ ਦਾ ਫ਼ੋਨ ਗੁਆਚ ​​ਜਾਂਦਾ ਹੈ, ਤਾਂ ਇਦਾਂ ਲੱਗਦਾ ਹੈ ਜਿਵੇਂ ਕੋਲੋਂ ਕੋਈ ਚੀਜ਼ ਚਲੀ ਗਈ ਹੋਵੇ। ਪਰ ਕਈ ਵਾਰ ਜਦੋਂ ਲੋਕ ਬਾਜ਼ਾਰ ਜਾਂਦੇ ਹਨ ਜਾਂ ਕਿਸੇ ਭੀੜ ਵਾਲੀ ਜਗ੍ਹਾ ‘ਤੇ ਜਾਂਦੇ ਹਨ।

ਤਾਂ ਉੱਥੇ ਕਈ ਵਾਰ ਉਨ੍ਹਾਂ ਦੀਆਂ ਜੇਬਾਂ ਕੱਟ ਦਿੱਤੀਆਂ ਜਾਂਦੀਆਂ ਹਨ ਜਾਂ ਲੋਕ ਜੇਬ ਕੱਟ ਕੇ ਫ਼ੋਨ ਚੋਰੀ ਕਰ ਲੈਂਦੇ ਹਨ ਜਾਂ ਉਹ ਫ਼ੋਨ ਖੋਹ ਕੇ ਹੀ ਭੱਜ ਜਾਂਦੇ ਹਨ। ਉੱਥੇ ਹੀ ਜੇਕਰ ਤੁਹਾਡੇ ਨਾਲ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਤੁਸੀਂ ਭਾਰਤ ਸਰਕਾਰ ਦੇ ਪੋਰਟਲ ਰਾਹੀਂ ਆਪਣੇ ਫ਼ੋਨ ਨੂੰ ਟਰੈਕ ਕਰ ਸਕਦੇ ਹੋ। ਤੁਸੀਂ ਉਸ ਨੂੰ ਬਲਾਕ ਵੀ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਆਹ ਸਾਰਾ ਪ੍ਰੋਸੈਸ ਤੁਸੀਂ ਕਿਵੇਂ ਕਰ ਸਕਦੇ ਹੋ।

ਜੇਕਰ ਤੁਹਾਡਾ ਫ਼ੋਨ ਹੋ ਜਾਂਦਾ ਚੋਰੀ, ਤਾਂ ਪਹਿਲਾਂ ਕਰੋ ਆਹ ਕੰਮ

ਜੇਕਰ ਤੁਹਾਡਾ ਮੋਬਾਈਲ ਚੋਰੀ ਹੋ ਗਿਆ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਡਾ ਫ਼ੋਨ ਚੋਰੀ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਨੇੜਲੇ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਤੁਹਾਨੂੰ ਆਪਣੇ ਗੁਆਚੇ ਸਮਾਰਟਫੋਨ ਸੰਬੰਧੀ ਐਫਆਈਆਰ ਦਰਜ ਕਰਵਾਉਣੀ ਚਾਹੀਦੀ। ਜੇਕਰ ਤੁਸੀਂ ਨਜ਼ਦੀਕੀ ਪੁਲਿਸ ਸਟੇਸ਼ਨ ਨਹੀਂ ਜਾ ਸਕਦੇ ਹੋ।

ਤਾਂ ਤੁਸੀਂ ਆਨਲਾਈਨ ਵੀ ਐਫਆਈਆਰ ਦਰਜ ਕਰਵਾ ਸਕਦੇ ਹੋ। FIR ਦਰਜ ਕਰਵਾਉਣ ਤੋਂ ਬਾਅਦ ਤੁਹਾਨੂੰ ਸ਼ਿਕਾਇਤ ਨੰਬਰ ਮਿਲ ਜਾਵੇਗਾ। ਉਸ ਨੂੰ ਨੋਟ ਕਰਕੇ ਰੱਖ ਲਓ। ਇਸ ਤੋਂ ਬਾਅਦ, ਤੁਸੀਂ ਭਾਰਤ ਸਰਕਾਰ ਦੇ ਸੰਚਾਰ ਸਾਥੀ ਪੋਰਟਲ ‘ਤੇ ਜਾ ਕੇ ਆਪਣੇ ਮੋਬਾਈਲ ਫੋਨ ਨੂੰ ਬਲੌਕ ਕਰਵਾਉਣ ਦੇ ਯੋਗ ਹੋਵੋਗੇ। ਇਸ ਦੇ ਲਈ ਤੁਹਾਨੂੰ ਇਹ ਪ੍ਰਕਿਰਿਆ ਖੁਦ ਕਰਨੀ ਪਵੇਗੀ।

ਫੋਨ ਇਦਾਂ ਕਰਵਾਓ ਬਲਾਕ

ਤੁਸੀਂ ਭਾਰਤ ਸਰਕਾਰ ਦੇ ਸੰਚਾਰ ਸਾਰਥੀ ਪੋਰਟਲ ‘ਤੇ ਜਾ ਕੇ ਆਪਣਾ ਫ਼ੋਨ ਬਲਾਕ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ https://sancharsaathi.gov.in/ ‘ਤੇ ਜਾਣਾ ਪਵੇਗਾ। ਇਸ ਤੋਂ ਬਾਅਦ, ਤੁਹਾਨੂੰ Citizen Centric Service ਦੇ ਵਿਕਲਪ ਵਿੱਚ Block Your Lost/Stolen Mobile ਦੇ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੀ ਸਕਰੀਨ ਦੇ ਸਾਹਮਣੇ ਇੱਕ ਨਵਾਂ ਪੇਜ ਖੁੱਲ੍ਹੇਗਾ। ਜਿਸ ਵਿੱਚ ਤੁਹਾਨੂੰ Block Lost/stolen mobile headset ਦਾ ਆਪਸ਼ਨ ਚੁਣਨਾ ਹੋਵੇਗਾ। ਫਿਰ ਤੁਹਾਨੂੰ ਆਪਣੇ ਮੋਬਾਈਲ ਫੋਨ ਦੀ ਜ਼ਰੂਰੀ ਡਿਟੇਲਸ ਭਰਨੀ ਪਵੇਗੀ। ਇਸ ਤੋਂ ਬਾਅਦ ਤੁਹਾਡਾ ਮੋਬਾਈਲ ਬਲਾਕ ਹੋ ਜਾਵੇਗਾ। ਤੁਸੀਂ ਇਸਨੂੰ ਔਨਲਾਈਨ ਵੀ ਅਨਬਲੌਕ ਕਰ ਸਕਦੇ ਹੋ।

LEAVE A REPLY

Please enter your comment!
Please enter your name here