Thursday, January 22, 2026
Home ਚੰਡੀਗੜ੍ਹ ਚੰਡੀਗੜ੍ਹ ਦੀ ਸਸਤੀ ਸ਼ਰਾਬ ਦੀ ਪੰਜਾਬ ਵਿੱਚ ਹੋਮ ਡਲਿਵਰੀ, ਰਾਤ 12 ਵਜੇ...

ਚੰਡੀਗੜ੍ਹ ਦੀ ਸਸਤੀ ਸ਼ਰਾਬ ਦੀ ਪੰਜਾਬ ਵਿੱਚ ਹੋਮ ਡਲਿਵਰੀ, ਰਾਤ 12 ਵਜੇ ਤੋਂ ਬਾਅਦ ਹੁੰਦੀ ਸਪਲਾਈ

0
2716
ਚੰਡੀਗੜ੍ਹ ਦੀ ਸਸਤੀ ਸ਼ਰਾਬ ਦੀ ਪੰਜਾਬ ਵਿੱਚ ਹੋਮ ਡਲਿਵਰੀ, ਰਾਤ 12 ਵਜੇ ਤੋਂ ਬਾਅਦ ਹੁੰਦੀ ਸਪਲਾਈ

ਚੰਡੀਗੜ੍ਹ ਦੀ ਸਸਤੀ ਸ਼ਰਾਬ ਦੀ ਪੰਜਾਬ ਵਿੱਚ ਹੋਮ ਡਲਿਵਰੀ ਹੋ ਰਹੀ ਹੈ। ਸ਼ਰਾਬ ਦੀ ਸਪਲਾਈ ਰਾਤ ਨੂੰ ਹੁੰਦੀ ਹੈ। ਇਹ ਸਭ ਗੈਰ-ਕਾਨੂੰਨੀ ਤੌਰ ਉਪਰ ਹੋ ਰਿਹਾ ਹੈ। ਚੰਡੀਗੜ੍ਹ ਨੇੜਲੇ ਹੋਟਲ ਤੇ ਢਾਬਿਆਂ ਤੋਂ ਇਹ ਧੰਦਾ ਚਲਾਇਆ ਜਾ ਰਿਹਾ ਹੈ। ਇਹ ਖੁਲਾਸਾ ਪੰਜਾਬ ਪੁਲਿਸ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਕੀਤਾ ਗਿਆ ਹੈ। ਪੁਲਿਸ ਨੇ ਵੱਡੀ ਮਾਤਰਾ ਵਿੱਚ ਸ਼ਾਰਬ ਬਾਰਮਦ ਕੀਤੀ ਹੈ। ਇਸ ਬਾਰੇ ਹੋਰ ਵੀ ਖੁਲਾਸੇ ਹੋਣ ਦੇ ਆਸਾਰ ਹਨ।

ਦਰਅਸਲ ਪੁਲਿਸ ਨੇ ਬੁੱਧਵਾਰ ਤੇ ਵੀਰਵਾਰ ਰਾਤ ਨੂੰ ਮੁਹਾਲੀ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਹੋਟਲਾਂ ਤੇ ਢਾਬਿਆਂ ‘ਤੇ ਰੇਡ ਕੀਤੀ ਗਈ। ਇਸ ਦੌਰਾਨ ਪੰਜਾਬ ਦੇ ਢਾਬੇ ਤੋਂ ਚੰਡੀਗੜ੍ਹ ਦੀ ਸ਼ਰਾਬ ਜ਼ਬਤ ਕੀਤੀ ਗਈ। ਪੁਲਿਸ ਨੇ ਸ਼ਰਾਬ ਕਬਜ਼ਾ ਵਿੱਚ ਲੈਣ ਤੋਂ ਬਾਅਦ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈਇਸ ਦੌਰਾਨ ਖੁਲਾਸਾ ਹੋਇਆ ਕਿ ਇੱਕ ਢਾਬਾ ਸੰਚਾਲਕ ਰਾਤ 12 ਵਜੇ ਤੋਂ ਬਾਅਦ ਸ਼ਰਾਬ ਦੀ ਹੋਮ ਡਿਲੀਵਰੀ ਕਰਦਾ ਸੀ।

ਦੱਸ ਦਈਏ ਕਿ ਅੰਮ੍ਰਿਤਸਰ ਦੇ ਮਜੀਠਾ ਵਿੱਚ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਆਬਕਾਰੀ ਕਮਿਸ਼ਨਰ ਦੀਵਾਨ ਚੰਦ ਸ਼ਰਮਾ ਤੇ ਆਬਕਾਰੀ ਕਮਿਸ਼ਨਰ ਖੁਦ ਮੈਦਾਨ ਵਿੱਚ ਆਏ ਹਨ। ਇਸ ਦੇ ਨਾਲ ਹੀ ਇਹ ਚੈਕਿੰਗ ਮੁਹਿੰਮ ਰਾਤ ਨੂੰ ਚਲਾਈ ਗਈ। ਉਨ੍ਹਾਂ ਦੱਸਿਆ ਕਿ ਦੋ ਸੌ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਛਾਪੇਮਾਰੀ ਕੀਤੀ ਗਈ, ਉੱਥੇ ਬਾਹਰ ਰੱਖੇ ਜਨਰੇਟਰ ਵਿੱਚ ਸ਼ਰਾਬ ਰੱਖੀ ਗਈ ਸੀ ਤੇ ਰਾਤ 12 ਵਜੇ ਤੋਂ ਬਾਅਦ ਸਪਲਾਈ ਕੀਤੀ ਜਾਂਦੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਸ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਲਾਲੜੂ ਖੇਤਰ ਦੇ ਹਡੇਨਸਰਾ ਵਿੱਚ ਇੱਕ ਚੈੱਕ ਪੋਸਟ ‘ਤੇ ਸ਼ਰਾਬ ਨਾਲ ਭਰੇ ਇੱਕ ਟਰੱਕ ਨੂੰ ਜ਼ਬਤ ਕੀਤਾ ਸੀ। ਇਸ ਵਿੱਚੋਂ 550 ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ। ਇਹ ਸ਼ਰਾਬ ਚੰਡੀਗੜ੍ਹ ਵਿੱਚ ਬਣੀ ਸੀ, ਜੋ ਸਪਲਾਈ ਲਈ ਹਰਿਆਣਾ ਤੇ ਹੋਰ ਰਾਜਾਂ ਵਿੱਚ ਜਾ ਰਹੀ ਸੀ। ਇਸ ਦੌਰਾਨ ਟਰੱਕ ਡਰਾਈਵਰ ਤੇ ਕੰਡਕਟਰ ਨੂੰ ਫੜ ਲਿਆ ਗਿਆ। ਦੋਵੇਂ ਰਾਜਸਥਾਨ ਦੇ ਰਹਿਣ ਵਾਲੇ ਸਨ। ਇਸ ਤੋਂ ਪਹਿਲਾਂ ਪਟਿਆਲਾ ਪੁਲਿਸ ਨੇ ਸ਼ੰਭੂ ਤੋਂ 600 ਲੀਟਰ ਮੀਥੇਨੌਲ ਜ਼ਬਤ ਕੀਤਾ ਸੀ ਜੋ ਨਕਲੀ ਸ਼ਾਰਬ ਬਣਾਉਣ ਲਈ ਵਰਤਿਆ ਜਾਂਦਾ ਹੈ।

 

LEAVE A REPLY

Please enter your comment!
Please enter your name here