ਜਲੰਧਰ ‘ਚ ਹੋਟਲ ਰਣਵੀਰ ਕਲਾਸਿਕ ਨੇੜੇ ਹੋਏ ਭਿਆਨਕ ਸੜਕ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਤੇ 3 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਪੁਲਿਸ ਪਾਰਟੀ ਘਟਨਾ ਵਾਲੀ ਥਾਂ ‘ਤੇ ਜਾਂਚ ਲਈ ਪਹੁੰਚ ਗਈ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਗੱਡੀ ਤਬਾਹ ਹੋ ਗਈ।ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਥਾਣਾ ਡਿਵੀਜ਼ਨ ਨੰਬਰ 8 ਅਤੇ SSF ਦੀ ਟੀਮ ਜਾਂਚ ਲਈ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ ਸੀ। ਸਾਰਾ ਪਰਿਵਾਰ ਲੁਧਿਆਣਾ ਵੱਲ ਜਾ ਰਿਹਾ ਸੀ। ਜਿੱਥੇ ਮ੍ਰਿਤਕ ਦੀ ਮਾਂ ਨੂੰ ਡੀ.ਐਸ.ਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇਹ ਹਾਦਸਾ ਦੋ ਵਾਹਨਾਂ ਤੇ ਇੱਕ ਟਰੱਕ ਵਿਚਕਾਰ ਵਾਪਰਿਆ।ਸਾਰੇ ਵਾਹਨ ਅੰਮ੍ਰਿਤਸਰ ਤੋਂ ਆ ਰਹੇ ਸਨ। ਟੱਕਰ ਤੋਂ ਬਾਅਦ ਟਰੱਕ ਦੂਜੀ ਲੇਨ ‘ਚ ਜਾ ਕੇ ਪਲਟ ਗਿਆ। ਇਸ ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਮੌਕੇ ‘ਤੇ ਹੀ ਟਰੱਕ ਛੱਡ ਕੇ ਫਰਾਰ ਹੋ ਗਿਆ।
ਮੌਕੇ ‘ਤੇ ਪਹੁੰਚੇ ਏਐਸਆਈ ਸਤਪਾਲ ਨੇ ਦੱਸਿਆ ਕਿ ਇੱਕ ਬੱਚੇ ਤੇ ਔਰਤ ਨੂੰ ਸੁਰੱਖਿਅਤ ਹਸਪਤਾਲ ਪਹੁੰਚਾਇਆ ਗਿਆ ਹੈ। ਬੱਚੇ ਦੀ ਬਾਂਹ ਟੁੱਟ ਗਈ ਤੇ ਔਰਤ ਜ਼ਖਮੀ ਹੋ ਗਈ। ਪੁਲਿਸ ਮੁਤਾਬਕ, ਕਾਰ ‘ਚ ਕਰੀਬ 6 ਤੋਂ 7 ਲੋਕ ਸਵਾਰ ਸਨ। ਦੱਸ ਦਈਏ ਕਿ ਪੁਲਿਸ ਵੱਲੋਂ ਜ਼ਖਮੀਆਂ ਨੂੰ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਿੱਚ ਨੁਕਸਾਨਿਆ ਗਿਆ ਟਰੱਕ ਓਵਰਲੋਡ ਸੀ ਤੇ ਆਪਣੀ ਸਮਰੱਥਾ ਤੋਂ ਵੱਧ ਝੋਨਾ ਲੈ ਕੇ ਜਾ ਰਿਹਾ ਸੀ। ਇਸ ਹਾਦਸੇ ਵਿੱਚ ਕਾਰ ਇਸ ਹੱਦ ਤੱਕ ਨੁਕਸਾਨੀ ਗਈ ਕਿ ਕਰੇਨ ਬੁਲਾ ਕੇ ਉਸ ਨੂੰ ਪਾਸੇ ਕੀਤਾ ਗਿਆ ਤੇ ਕਾਰ ਨੂੰ ਕਟਰ ਨਾਲ ਕੱਟਣਾ ਵੀ ਪਿਆ।