ਜਲੰਧਰ ਦੇ ਭੋਗਪੁਰ ‘ਚ ਖੇਤ ‘ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ , ਆਦਮਪੁਰ ਏਅਰਬੇਸ ਦੇ ਫ਼ੌਜੀ ਅਧਿਕਾਰੀਆਂ ਨੇ ਕਬਜ਼ੇ ‘ਚ ਲਿਆ

0
956
ਜਲੰਧਰ ਦੇ ਭੋਗਪੁਰ 'ਚ ਖੇਤ ‘ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ , ਆਦਮਪੁਰ ਏਅਰਬੇਸ ਦੇ ਫ਼ੌਜੀ ਅਧਿਕਾਰੀਆਂ ਨੇ ਕਬਜ਼ੇ 'ਚ ਲਿਆ

ਜਲੰਧਰ ਦੇ ਭੋਗਪੁਰ ਇਲਾਕੇ ‘ਚ ਇੱਕ ਕਿਸਾਨ ਦੇ ਮੱਕੀ ਦੇ ਖੇਤ ਵਿੱਚੋਂ ਮਿਜ਼ਾਈਲ ਦਾ ਇੱਕ ਟੁਕੜਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਜ਼ਾਈਲ ਦਾ ਟੁਕੜਾ ਪਿੰਡ ਜਮਾਲਪੁਰ ਨੇੜੇ ਇੱਕ ਕਿਸਾਨ ਅਮਰਜੀਤ ਸਿੰਘ ਨੂੰ ਉਸਦੇ ਖੇਤ ‘ਚੋਂ ਮਿਲਿਆ, ਜਿਸਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਭੋਗਪੁਰ ਨੂੰ ਦਿੱਤੀ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ ਅਤੇ ਫੌਜ ਵੱਲੋਂ ਸੁਰੱਖਿਆ ਪੱਖੋਂ ਹੋਰ ਕਦਮ ਵੀ ਚੁੱਕੇ ਜਾ ਰਹੇ ਹਨ।

ਸੂਚਨਾ ਮਿਲਦਿਆਂ ਹੀ ਥਾਣਾ ਭੋਗਪੁਰ ਦੇ ਐਸ.ਐੱਚ.ਓ. ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਪੁੱਜੀ ਅਤੇ ਫੌਜ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਗਿਆ। ਜਿਸ ਤੋਂ ਬਾਅਦ ਆਦਮਪੁਰ ਏਅਰਬੇਸ ਤੋਂ ਭਾਰਤੀ ਫੌਜ ਦੀ ਇੱਕ ਟੀਮ ਪਿੰਡ ਜਮਾਲਪੁਰ ਵਿਖੇ ਪਹੁੰਚੀ। ਫੌਜੀ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਿਜ਼ਾਈਲ ਦੇ ਟੁਕੜੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਕੋਈ ਵੀ ਜਲਣਸ਼ੀਲ ਜਾਂ ਵਿਸਫੋਟਕ ਵਸਤੂ ਬਰਾਮਦ ਨਹੀਂ ਹੋਈ।

ਜਿਸ ਤੋਂ ਬਾਅਦ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਉਕਤ ਮਿਜ਼ਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਥਾਣਾ ਐਸਐਚਓ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਮਈ ਮਹੀਨੇ ਦੌਰਾਨ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਭਾਰਤੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਸੀ ਅਤੇ ਇਸ ਲਈ ਇਹ ਉਸ ਸਮੇਂ ਨਸ਼ਟ ਕੀਤੀ ਗਈ ਮਿਜ਼ਾਈਲ ਦਾ ਹਿੱਸਾ ਹੋ ਸਕਦਾ ਹੈ, ਜੋ ਇੱਥੇ ਮੱਕੀ ਦੇ ਖੇਤ ਵਿੱਚ ਡਿੱਗਿਆ ਹੋਵੇ।

 

LEAVE A REPLY

Please enter your comment!
Please enter your name here