ਸਬ ਡਵੀਜਨ ਤਲਵੰਡੀ ਸਾਬੋ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰੋਡ ’ਤੇ ਅੱਜ ਦੁਪਿਹਰ ਸਮੇ ਏਟੀਐਫ (ਜਹਾਜਾ ਦਾ ਤੇਲ) ਦੇ ਭਰੇ ਟੈਕਰ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਤੇਲ ਦਾ ਟੈਕਰ ਜੰਮੂ ਜਾ ਰਿਹਾ ਸੀ ਕਿ ਅਚਾਨਕ ਟੈਂਕਰ ਅਗਲੇ ਕੈਬਿਨ ਨੂੰ ਰਾਹ ਵਿਚ ਰਿਫਾਇਨਰੀ ਰੋਡ ਪਿੰਡ ਸੇਖੂ ਨੇੜੇ ਅਚਾਨਕ ਅੱਗ ਲੱਗ ਗਈ। ਹਾਲਾਂਕਿ ਇਸ ਘਟਨਾ ਮਗਰੋਂ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ
ਮਿਲੀ ਜਾਣਕਾਰੀ ਮੁਤਾਬਿਕ ਜਿਵੇਂ ਹੀ ਟੈਂਕਰ ਨੂੰ ਅੱਗ ਲੱਗੀ ਤਾਂ ਤੁਰੰਤ ਚਾਲਕ ਅਤੇ ਕੰਡਕਟਰ ਟੈਂਕਰ ‘ਚੌਂ ਥੱਲੇ ਉਤਰ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਫਿਲਹਾਲ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਅਤੇ ਅੱਗ ਬੁਝਾਊ ਟੀਮ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਫੋਮ ਟੈਂਡਰ ਨਾਲ ਅੱਗ ’ਤੇ ਕਾਬੂ ਪਾ ਲਿਆ। ਮੌਕੇ ’ਤੇ ਰਾਮਾਂ ਥਾਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਅਤੇ ਰਿਫਾਇਨਰੀ ਪੁਲਿਸ ਚੌਂਕੀ ਇੰਚਾਰਜ ਰਵਨੀਤ ਸਿੰਘ ਪੁਲਿਸ ਟੀਮਾਂ ਨਾਲ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਵੀ ਪਹੁੰਚੀ।
ਇਸ ਘਟਨਾ ਮਗਰੋਂ ਟੈਂਕਰ ਦਾ ਸਿਰਫ ਅਗਲਾ ਹਿੱਸਾ ਹੀ ਨੁਕਸਾਨਿਆ ਗਿਆ ਹੈ। ਅੱਗ ਲੱਗਣ ਦਾ ਕਾਰਨ ਇੰਜਣ ਵਿੱਚ ਤਾਰਾਂ ਦੀ ਸਪਾਰਕਿੰਗ ਦੱਸੀ ਜਾ ਰਹੀ ਹੈ।