ਜੂਨ ’ਚ ਕੁੱਲ 13 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਦੋਂ ਅਤੇ ਕਿੱਥੇ ਬੈਂਕ ਰਹਿਣਗੇ ਬੰਦ

0
1539

2025 ਜੂਨ 2025: ਜੂਨ ਦਾ ਮਹੀਨਾ ਕੁਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ ਅਤੇ ਜੇਕਰ ਤੁਹਾਨੂੰ ਇਸ ਮਹੀਨੇ ਬੈਂਕ ਨਾਲ ਸਬੰਧਤ ਕੋਈ ਕੰਮ ਕਰਨਾ ਹੈ, ਤਾਂ ਪਹਿਲਾਂ ਤੋਂ ਹੀ ਜਾਣੋ ਕਿ ਤੁਹਾਡੇ ਸ਼ਹਿਰ ਵਿੱਚ ਬੈਂਕ ਕਦੋਂ ਅਤੇ ਕਿਉਂ ਬੰਦ ਰਹਿਣਗੇ। ਬੈਂਕ ਛੁੱਟੀਆਂ ਦੀ ਸੂਚੀ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੀ ਜਾ ਚੁੱਕੀ ਹੈ। ਜਦੋਂ ਬੈਂਕ ਬੰਦ ਹੁੰਦਾ ਹੈ ਤਾਂ ਉੱਥੇ ਆਪਣਾ ਕੰਮ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਘੱਟ ਨਹੀਂ ਹੁੰਦੀ। ਜਦਕਿ ਲੈਣ-ਦੇਣ ਔਨਲਾਈਨ ਬੈਂਕਿੰਗ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਏਟੀਐਮ ਮਸ਼ੀਨ ਰਾਹੀਂ ਵੀ ਨਕਦੀ ਕਢਵਾਈ ਜਾ ਸਕਦੀ ਹੈ। ਆਰਬੀਆਈ ਦੇ ਅਨੁਸਾਰ, ਜੂਨ ਮਹੀਨੇ ਵਿੱਚ ਬੈਂਕ ਕੁੱਲ 13 ਦਿਨ ਬੰਦ ਰਹਿਣਗੇ।

ਜੂਨ ਦੇ ਸ਼ੁਰੂ ਵਿੱਚ ਬੈਂਕ ਕਦੋਂ ਬੰਦ ਹੁੰਦੇ ਹਨ?

1 ਜੂਨ 2025 ਐਤਵਾਰ ਬੈਂਕਾਂ ਲਈ ਹਫਤਾਵਾਰੀ ਛੁੱਟੀ ਹੈ ਅਤੇ ਇਸ ਕਾਰਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ। ਈਦ ਉਲ ਅਧਾ ਯਾਨੀ ਬਕਰੀਦ ਸ਼ੁੱਕਰਵਾਰ, 6 ਜੂਨ 2025 ਨੂੰ ਹੈ ਅਤੇ ਇਸ ਮੌਕੇ ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਬੈਂਕ ਛੁੱਟੀ ਹੈ।

7 ਜੂਨ ਨੂੰ ਬੈਂਕ ਕਿੱਥੇ ਬੰਦ ਰਹਿਣਗੇ?

ਬਕਰੀਦ ਈਦ ਉਲ ਜ਼ੁਹਾ ਦੇ ਮੌਕੇ ‘ਤੇ, ਸ਼ਨੀਵਾਰ, 7 ਜੂਨ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਅਗਰਤਲਾ, ਆਈਜ਼ੌਲ, ਬੇਲਾਪੁਰ, ਬੰਗਲੁਰੂ, ਆਂਧਰਾ ਪ੍ਰਦੇਸ਼, ਭੋਪਾਲ, ਹੈਦਰਾਬਾਦ, ਭੁਵਨੇਸ਼ਵਰ, ਤੇਲੰਗਾਨਾ, ਪਣਜੀ, ਪਟਨਾ, ਰਾਏਪੁਰ, ਇੰਫਾਲ, ਚੰਡੀਗੜ੍ਹ, ਜੈਪੁਰ, ਚੇਨਈ, ਜੰਮੂ, ਹੈਦਰਾਬਾਦ, ਕਾਨਪੁਰ, ਕੋਹਿਮਾ, ਕੋਲਕਾਤਾ, ਲਖਨਊ, ਦੇਹਰਾਦੂਨ, ਮੁੰਬਈ, ਨਾਗਪੁਰ, ਗੁਹਾਟੀ, ਨਵੀਂ ਦਿੱਲੀ, ਸ਼ਿਮਲਾ, ਸ਼੍ਰੀਨਗਰ, ਰਾਂਚੀ ਅਤੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ।

ਬਾਕੀ ਇੰਨ੍ਹਾਂ ਦਿਨਾਂ ’ਚ ਬੈਂਕ ਰਹਿਣਗੇ ਬੰਦ

  1. 8 ਜੂਨ, ਐਤਵਾਰ ਨੂੰ ਹਫਤਾਵਾਰੀ ਛੁੱਟੀ ਕਾਰਨ ਬੰਦ ਰਹਿਣਗੇ।
  2. 10 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਮੰਗਲਵਾਰ ਨੂੰ ਪੰਜਾਬ ’ਚ ਬੈਂਕ ਰਹਿਣਗੇ ਬੰਦ
  3. 11 ਜੂਨ, ਬੁੱਧਵਾਰ ਨੂੰ ਸੰਤ ਗੁਰੂ ਕਬੀਰ ਜਯੰਤੀ ਦੇ ਮੌਕੇ ‘ਤੇ ਗੰਗਟੋਕ ਅਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ
  4. 14 ਜੂਨ, ਸ਼ਨੀਵਾਰ ਮਹੀਨੇ ਦਾ ਦੂਜਾ ਸ਼ਨੀਵਾਰ ਹੋਵੇਗਾ ਅਤੇ ਇਸ ਮੌਕੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ
  5. 15 ਜੂਨ,ਸਾਰੇ ਬੈਂਕਾਂ ਵਿੱਚ ਐਤਵਾਰ ਨੂੰ ਹਫਤਾਵਾਰੀ ਛੁੱਟੀ ਰਹੇਗੀ
  6. 22 ਜੂਨ, ਦੇਸ਼ ਦੇ ਸਾਰੇ ਬੈਂਕ ਐਤਵਾਰ ਨੂੰ ਹਫਤਾਵਾਰੀ ਛੁੱਟੀ ਕਾਰਨ ਬੰਦ ਰਹਿਣਗੇ
  7. 27 ਜੂਨ, ਰਥ ਯਾਤਰਾ/ਕੰਗ ਰੱਥ ਯਾਤਰਾ ਦੇ ਮੌਕੇ ‘ਤੇ ਸ਼ੁੱਕਰਵਾਰ ਨੂੰ ਇੰਫਾਲ ਅਤੇ ਭੁਵਨੇਸ਼ਵਰ ਵਿੱਚ ਬੈਂਕ ਬੰਦ ਰਹਿਣਗੇ
  8. 28 ਜੂਨ, ਮਹੀਨੇ ਦੇ ਚੌਥੇ ਸ਼ਨੀਵਾਰ ਦੇ ਮੌਕੇ ‘ਤੇ ਸ਼ਨੀਵਾਰ ਨੂੰ ਸਾਰੇ ਬੈਂਕ ਬੰਦ ਰਹਿਣਗੇ
  9. 29 ਜੂਨ,ਐਤਵਾਰ, ਨੂੰ ਦੇਸ਼ ਦੇ ਸਾਰੇ ਬੈਂਕ ਹਫਤਾਵਾਰੀ ਛੁੱਟੀ ਕਾਰਨ ਬੰਦ ਰਹਿਣਗੇ
  10. 30 ਜੂਨ ਸੋਮਵਾਰ, ਨੂੰ ਆਈਜ਼ੌਲ ਵਿੱਚ ਬੈਂਕ ਬੰਦ ਰਹਿਣਗੇ

 

LEAVE A REPLY

Please enter your comment!
Please enter your name here