ਪਟਿਆਲਾ ਪੁਲਿਸ ਦੇ ਦੁਆਰਾ ਜੇਲ ਦੇ ਵਿੱਚ ਮੋਬਾਇਲ ਵਰਤ ਰਹੇ ਕੈਦੀ ਦੀ ਕਾਲਿੰਗ ਦੀ ਡਿਟੇਲ ਤੋਂ ਬਾਅਦ ਜੇਲ੍ਹ ਦੇ ਵਾਰਡਨ ਨੂੰ ਕੀਤਾ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਾਜ਼ਮ ਵੱਲੋਂ 15000 ਰੁਪਏ ਲੈ ਕੇ ਕੈਦੀ ਨੂੰ ਮੁਹੱਈਆ ਕਰਵਾਇਆ ਗਿਆ ਸੀ। ਇਨ੍ਹਾਂ ਹੀ ਨਹੀਂ ਪਟਿਆਲਾ ਪੁਲਿਸ ਜਿਨ੍ਹਾਂ ਦੇ ਨਾਲ ਕੈਦੀ ਫੋਨ ’ਤੇ ਗੱਲ ਕਰਦਾ ਸੀ ਉਨ੍ਹਾਂ ਖਿਲਾਫ ਵੀ ਪਰਚਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਹ ਪੂਰਾ ਮਾਮਲਾ ਪਟਿਆਲਾ ਦੀ ਸੈਂਟਰਲ ਜੇਲ੍ਹ ਦਾ ਹੈ ਜਦੋਂ ਅਚਨਚੇਤ ਚੈਕਿੰਗ ਦੇ ਦੌਰਾਨ ਇੱਕ ਕੈਦੀ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਜਦੋਂ ਇਸ ਫੋਨ ਨੂੰ ਖੰਘਾਲਿਆ ਗਿਆ ਤਾਂ ਪਤਾ ਚੱਲਿਆ ਕਿ ਜੇਲ੍ਹ ਦਾ ਹੀ ਇੱਕ ਮੁਲਾਜ਼ਮ ਸੰਦੀਪ ਸਿੰਘ ਇਸ ਮੋਬਾਈਲ ਨੂੰ ਮੁਹੱਈਆ ਕਰਾਉਣ ਦੇ ਵਿੱਚ ਸ਼ਾਮਿਲ ਸੀ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਜੇਲ੍ਹ ਦੇ ਇਸ ਮੁਲਾਜ਼ਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤ੍ਰਿਪੜੀ ਦੇ ਐਸਐਚਓ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਅਸੀਂ ਜਲਦ ਹੀ ਇਸ ਫੋਨ ਦੇ ਉੱਪਰ ਗੱਲਬਾਤ ਕਰਨ ਵਾਲੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਪਰਚੇ ਦੇ ਵਿੱਚ ਸ਼ਾਮਿਲ ਕਰਨ ਦੀ ਤਿਆਰੀ ਕਰ ਰਹੇ ਹਾਂ ਅਤੇ ਨਾਲ ਹੀ ਪ੍ਰਾਪਰਟੀ ਨੂੰ ਵੀ ਇਸ ਪਰਚੇ ਦੇ ਵਿੱਚ ਅਟੈਚ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਵਿਅਕਤੀ ਪਹਿਲਾਂ ਹੀ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਨਾਮਜ਼ਦ ਹੈ। ਇਸ ਸਬੰਧੀ ਜੇਲ੍ਹ ਦੇ ਹੀ ਇੱਕ ਮੁਲਾਜ਼ਮ ਵਾਡਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।