ਜੇ ਨੱਸਿਆ ਤਾਂ ਜੱਟ ਨਾ ਆਖਿਓ….., ਮੂਸੇਵਾਲਾ ਦੇ ਨਵੇਂ ਗੀਤ LOCK ‘ਚ Faisal Jatt ਦੇ ਆਖ਼ਰੀ ਬੋਲ, ਪੁਲਿਸ ਨਾਲ

0
10166
ਜੇ ਨੱਸਿਆ ਤਾਂ ਜੱਟ ਨਾ ਆਖਿਓ....., ਮੂਸੇਵਾਲਾ ਦੇ ਨਵੇਂ ਗੀਤ LOCK 'ਚ Faisal Jatt ਦੇ ਆਖ਼ਰੀ ਬੋਲ, ਪੁਲਿਸ ਨਾਲ

ਪੰਜਾਬੀ ਸੰਗੀਤ ਪ੍ਰੇਮੀਆਂ ਅਤੇ ਸਿੱਧੂ ਮੂਸੇਵਾਲਾ (Sidhu Moose Wala ) ਦੇ ਪ੍ਰਸ਼ੰਸਕਾਂ ਲਈ ਨਵਾਂ ਗੀਤ ‘ਲੌਕ’ ਰਿਲੀਜ਼ ਹੋ ਗਿਆ ਹੈ। ਇਸ ਨੂੰ ਖ਼ਬਰ ਲਿਖੇ ਜਾਣ ਤੱਕ ਕੁਝ ਹੀ ਘੰਟਿਆਂ ਵਿੱਚ 3 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗਾਣੇ ਦੇ ਸ਼ੁਰੂ ਵਿੱਚ ਪਾਕਿਸਤਾਨ ਦੇ ਨਸ਼ਾ ਤਸਕਰ ਫੈਸਲ ਜੱਟ ਹੁੰਜ (faisal jatt) ਦੇ ਆਖ਼ਰੀ ਬੋਲ ਸ਼ਾਮਲ ਕੀਤੇ ਗਏ ਹਨ ਜੋ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋਏ ਹਨ।

ਦਰਅਸਲ, ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਦੇ ਹੁੰਜ ਇਲਾਕੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਫੈਸਲ ਜੱਟ ਮਾਰਿਆ ਗਿਆ ਸੀ ਜਿਸ ਦੇ ਆਖ਼ਰੀ ਬੋਲ ‘ ਜੇ ਨੱਸਿਆ ਤਾਂ ਜੱਟ ਨਾ ਆਖਿਓ’ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਹਨ। ਇਸ ਪੁਲਿਸ ਮੁਕਾਬਲੇ ਵਿੱਚ ਫੈਸਲ ਸਮੇਤ 4 ਲੋਕ ਮਾਰੇ ਗਏ ਹਨ ਤੇ ਕਿਹਾ ਜਾਂਦਾ ਹੈ ਕਿ ਇਹ ਮੁਕਾਬਲਾ 18 ਘੰਟੇ ਤੱਕ ਚੱਲਿਆ ਸੀ ਤੇ ਇਸ ਵਿੱਚ ਪੁਲਿਸ ਨੂੰ ਹੈਲੀਕਾਪਟਰ ਵੀ ਸੱਦਣੇ ਪਏ ਸਨ ਤਾਂ ਆਓ ਜਾਣਦੇ ਹਾਂ ਕੌਣ ਸੀ ਫੈਸਲ ਜੱਟ ?

ਪਾਕਿਸਤਾਨ ਐਨਕਾਊਂਟਰ ਵਿੱਚ ਮਾਰਿਆ ਗਿਆ ਫੈਸਲ ਜੱਟ ਹੰਜ ਕੌਣ ਸੀ ? ਪਿਛਲੇ ਮਹੀਨੇ ਇੰਸਟਾਗ੍ਰਾਮ ਰੀਲਾਂ ਫੈਸਲ ਜੱਟ, ਜਿਸਨੂੰ ਫੈਸਲ ਹੰਜ ਵੀ ਕਿਹਾ ਜਾਂਦਾ ਹੈ, ਬਾਰੇ ਵੀਡੀਓਜ਼ ਨਾਲ ਭਰ ਗਈਆਂ ਹਨ। ਇੱਕ ਖਾਸ ਕਲਿੱਪ, ਜਿਸ ਵਿੱਚ ਉਸਦੇ ਆਖਰੀ ਸ਼ਬਦ, “ਜੇ ਉਹ ਭੱਜ ਗਿਆ, ਤਾਂ ਉਸਨੂੰ ਜੱਟ ਨਾ ਕਹਿਓ,” ਵਾਇਰਲ ਹੋ ਗਈ ਹੈ ਪਰ ਫੈਸਲ ਜੱਟ ਕੌਣ ਸੀ ?

ਦਰਅਸਲ, 18 ਦਸੰਬਰ ਨੂੰ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ ਦੇ ਕਕਰਾਲੀ ਪੁਲਿਸ ਸਟੇਸ਼ਨ ਖੇਤਰ ਵਿੱਚ ਸਥਿਤ ਹੰਜ ਪਿੰਡ ਵਿੱਚ ਇੱਕ ਤੀਬਰ ਪੁਲਿਸ ਕਾਰਵਾਈ ਹੋਈ। ਫੈਸਲ ਸ਼ਹਿਜ਼ਾਦ ਇੱਕ ਬਦਨਾਮ ਡਰੱਗ ਤਸਕਰ ਤੇ ਘੋਸ਼ਿਤ ਅਪਰਾਧੀ, ਉਸਦੇ 20 ਸਾਲਾ ਭਤੀਜੇ ਸਫੀਉਰ ਰਹਿਮਾਨ ਤੇ ਦੋ ਸਾਥੀਆਂ ਨਵੀਦ ਅਖਤਰ (24) ਅਤੇ ਨੋਮੀ (30) ਦੇ ਨਾਲ, ਇਸ ਝੜਪ ਦੌਰਾਨ ਮਾਰੇ ਗਏ।

ਜਾਣਕਾਰੀ ਮੁਤਾਬਕ, ਫੈਸਲ ਇੱਕ ਵੱਡਾ ਡਰੱਗ ਡੀਲਰ ਸੀ ਜਿਸਦਾ ਇਲਾਕੇ ਵਿਚ ਖੂਬ ਰਸੂਖ ਵੀ ਸੀ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਫੈਜ਼ਲ ਤੋਂ ਇਕ ਵੱਡੀ ਗ਼ਲਤੀ ਹੋ ਗਈ। ਇੱਕ ਕਥਿਤ ਮੁਕਾਬਲੇ ਵਿੱਚ ਫੈਜ਼ਲ ਉਤੇ ਪਾਕਿਸਤਾਨ ਦੀ ਇਲੀਟ ਫੋਰਸ ਦੇ ਇੱਕ ਅਧਿਕਾਰੀ ਨੂੰ ਮਾਰਨ ਤੇ ਇੱਕ ਹੋਰ ਨੂੰ ਜ਼ਖਮੀ ਕਰਨ ਦਾ ਦੋਸ਼ ਸੀ। ਬੱਸ ਇਸੇ ਘਟਨਾਕ੍ਰਮ ਪਿੱਛੋਂ ਫੈਸਲ ਪਾਕਿਸਤਾਨੀ ਇਲੀਟ ਫੋਰਸ ਦੇ ਨਿਸ਼ਾਨੇ ਉਤੇ ਆ ਗਿਆ।

18 ਦਸੰਬਰ ਦੀ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋਏ ਅਤੇ 19 ਦਸੰਬਰ ਵੀਰਵਾਰ ਸਵੇਰੇ 7 ਵਜੇ ਤੱਕ ਚੱਲੇ ਮੁਕਾਬਲੇ ਵਿੱਚ ਸੈਂਕੜੇ ਰਾਉਂਡ ਅਤੇ ਦਰਜਨਾਂ ਅੱਥਰੂ ਗੈਸ ਦੇ ਗੋਲੇ ਅਤੇ ਗ੍ਰਨੇਡਾਂ ਦੀ ਵਰਤੋਂ ਕੀਤੀ ਗਈ। ਇਥੇ ਤੱਕ ਕਿ ਹੰਜ ਪਿੰਡ ਵਿੱਚ ਪਾਕਿਸਤਾਨ ਇਲੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ। ਕਰੀਬ 18 ਘੰਟੇ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਸ ਨੂੰ ਘਰ ਵਿੱਚੋਂ ਚਾਰ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਫੈਜ਼ਲ, ਉਸ ਦੇ 20 ਸਾਲਾ ਭਤੀਜੇ ਸਫੀਉਰ ਰਹਿਮਾਨ ਅਤੇ ਦੋ ਸਾਥੀਆਂ ਨਵੀਦ ਅਖਤਰ (24) ਵਾਸੀ ਖਵਾਸਪੁਰ ਅਤੇ ਨੋਮੀ (30) ਵਜੋਂ ਹੋਈ।

ਇਸ ਮੌਕੇ ਉਸ ਦੀ ਇੱਕ ਆਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਜੋ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਇਸ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਕਹਿਣ ਲੱਗੇ ਜੱਟ ਦੇ ਪੁੱਤ ਨੇ ਡਟਵਾਂ ਮੁਕਾਬਲਾ ਕੀਤਾ ਹੈ ਤੇ ਕਈ ਲੋਕ ਕਹਿਣ ਲੱਗੇ ਕਿ ਇੱਕ ਬਦਨਾਮ ਨਸ਼ਾ ਤਸਕਰ ਨੂੰ ਹੀਰੋ ਬਣਾਇਆ ਜਾ ਰਿਹਾ ਹੈ, ਹੁਣ ਸਿੱਧੂ ਮੂਸੇਵਾਲਾ ਦੇ ਗੀਤ ਵਿੱਚ ਇਸ ਦੇ ਆਖ਼ਰੀ ਬੋਲਾਂ ਨੂੰ ਸ਼ਾਮਲ ਕੀਤਾ ਹੈ ਜਿਸ ਤੋਂ ਬਾਅਦ ਇਹ ਇੱਕ ਵਾਰ ਮੁੜ ਤੋਂ ਚਰਚਾ ਦਾ ਵਿਸ਼ਾ  ਬਣਾ ਗਿਆ ਹੈ।

LEAVE A REPLY

Please enter your comment!
Please enter your name here