ਪੰਜਾਬ ਨਿਊਜ਼: ਰੇਲਵੇ ਬਜਟ ਵਿੱਚ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਕਈ ਹੋਰ ਟਰੇਨਾਂ ਦੇ ਇਲਾਕੇ ਵਿੱਚ ਰੋਕਣ ਲਈ ਰੇਲਵੇ ਮੰਤਰੀ ਨੂੰ ਮੰਗ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਲਗਾਤਾਰ 5 ਬਜਟਾਂ ਵਿੱਚੋਂ ਪੰਜਾਬ ਦਾ ਨਾਂਅ ਗ਼ਾਇਬ ਰਿਹਾ ਹੈ। ਬਾਦਲ ਦੇ ਕਿਹਾ ਕਿ ਸਿੱਖਾਂ ਦੇ ਪੰਜ ਤਖ਼ਤ ਹਨ ਤੇ ਇਨ੍ਹਾਂ ਵਿੱਚੋਂ ਇੱਕ ਤਖ਼ਤ ਅਜਿਹਾ ਹੈ ਜਿੱਥੇ ਨਾ ਕੋਈ ਹਵਾਈ ਅੱਡਾ ਹੈ ਤੇ ਨਾ ਹੀ ਕੋਈ ਟਰੇਨ ਜਾਂਦੀ ਹੈ। ਬਾਦਲ ਨੇ ਕਿਹਾ ਕਿ ਉਹ 2009 ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਦੂਜੇ ਤਖ਼ਤਾ ਨਾਲ ਜੋੜਣ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਬਾਦਲ ਨੇ ਕਿਹਾ ਕਿ ਰਾਮਾ ਮੰਡੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਾਲ ਜੋੜਣ ਲਈ 2014 ਵਿੱਚ ਸਰਵੇ ਹੋਇਆ ਸੀ ਪਰ ਉਹ ਕਿਸੇ ਕਾਰਨ ਕਰਕੇ ਬਾਅਦ ਵਿੱਚ ਰੋਕ ਦਿੱਤਾ ਗਿਆ, ਉਮੀਦ ਹੈ ਕਿ ਉਸ ਨੂੰ ਮੁੜ ਤੋਂ ਕਰਵਾ ਕੇ ਤਖ਼ਤ ਨੂੰ ਰੇਲਵੇ ਨਾਲ ਜੋੜਿਆ ਜਾਵੇ। ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਰੇਲਵੇ ਵੱਲੋਂ ਜੋ ਅੰਡਰ ਬ੍ਰਿਜ ਬਣਾਏ ਹਨ ਉਨ੍ਹਾਂ ਉੱਤੇ ਸ਼ੈੱਡ ਪਾਏ ਜਾਣ, ਕਿਉਂਕਿ ਮੀਂਹ ਨਾਲ ਉੱਥੇ ਪਾਣੀ ਭਰ ਜਾਂਦਾ ਹੈ ਜੋ ਕਈ ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਹੈ ਜਿਸ ਨਾਲ ਲੋਕਾਂ ਨੂੰ ਸਹੂਲਣ ਮਿਲਣ ਦੀ ਬਜਾਏ ਦਿੱਕਤਾਂ ਹੋ ਰਹੀਆਂ ਹਨ।
ਕਈ ਟਰੇਨਾਂ ਲਈ ਨਵੇਂ ਸਟਾਪ ਦੀ ਕੀਤੀ ਮੰਗ
ਦਿੱਲੀ ਤੋਂ ਗੰਗਾਨਗਰ ਟਰੇਨ ਨੂੰ ਬਰੇਟਾ ਵਿੱਚ ਰੋਕਣ ਦੀ ਮੰਗ ਕੀਤੀ
ਅਜਮੇਰ-ਜੈਪੁਰ ਅੰਮ੍ਰਿਤਸਰ ਐਕਸਪ੍ਰੈਸ ਨੂੰ ਰਾਮ ਮੰਡੀ ਵਿੱਚ ਰੋਕਿਆ ਜਾਵੇ
ਗੋਰਖਪੁਰ ਟਰੇਨ ਨੂੰ ਰਾਮਾ ਮੰਡੀ ਵਿੱਚ ਰੋਕਿਆ ਜਾਵੇ।
ਤ੍ਰਿਪੁਰਾ ਐਕਸਪ੍ਰੈਸ ਨੂੰ ਰਾਮਾ ਮੰਡੀ ਵਿੱਚ ਰੋਕਿਆ ਜਾਵੇ।
ਅਹਿਮਦਾਬਾਦ ਤੋਂ ਮਾਤਾ ਵੈਸ਼ਨੂ ਦੇਵੀ ਟਰੇਨ ਨੂੰ ਰਾਮ ਮੰਡੀ ਵਿੱਚ ਰੋਕਿਆ ਜਾਵੇ।
ਅਜਮੇਰ-ਰਾਮੇਸ਼ਵਰ ਟਰੇਨ ਨੂੰ ਰਾਮਾ ਮੰਡੀ ਵਿੱਚ ਰੋਕਿਆ ਜਾਵੇ।
ਬਠਿੰਡਾ ਦਿੱਲੀ ਟਰੇਨ ਨੂੰ ਮੌੜ ਮੰਡੀ ਵਿੱਚ ਰੋਕਿਆ ਜਾਵੇ
ਛਿੰਦਵਾੜਾ ਜੰਮੂ ਅਹਿਮਦਾਬਾਦ ਨੂੰ ਗੋਨਿਆਆਣਾ ਵਿੱਚ ਰੋਕਿਆ ਜਾਵੇ।
ਜੀਂਦ-ਫਿਰੋਜ਼ਪੁਰ ਨੂੰ ਚੰਦਭਾਨ ਰੋਕਿਆ ਜਾਵੇ।
ਜੋਧਪੁਰ ਬਠਿੰਡਾ ਨੂੰ ਸੰਗਤ ਮੰਡੀ ‘ਚ ਰੋਕਿਆ ਜਾਵੇ।
ਫਿਰੋਜ਼ਰਪੁਰ ਤੋਂ ਮੁੰਬਈ ਐਕਪ੍ਰੈਸ ਨੂੰ ਮੁੜ ਤੋਂ ਚਲਾਇਆ ਜਾਵੇ