ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਚੱਲੀਆਂ ਗੋਲੀਆਂ, ਗੈਂਗਸਟਰ ਜੈਸਲ ਚੰਬਲ ਦੇ ਨਿਕਲੇ ਗੁਰਗੇ

4
10365

ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਵਿੱਚ ਪਿੰਡ ਸੁਹਾਵਾ ਨੇੜੇ ਮੁਕਾਬਲਾ ਹੋਇਆ। ਬਦਮਾਸ਼ਾਂ ਅਤੇ ਪੁਲਿਸ ਵਿੱਚ ਗੋਲੀਆਂ ਚੱਲੀ। ਜਿਸ ਕਰਕੇ ਇੱਕ ਬਦਮਾਸ਼ ਜਵਾਬੀ ਫਾਇਰਿੰਗ ਦੌਰਾਨ ਜ਼ਖਮੀ ਹੋ ਗਿਆ।

ਫੜੇ ਗਏ ਬਦਮਾਸ਼ਾਂ ਦੀ ਪਛਾਣ ਜੋਬਨ ਅਤੇ ਹੈਪੀ ਵੱਜੋਂ ਹੋਈ ਹੈ। ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਜੋਬਨ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੋਵੇਂ ਬਦਮਾਸ਼ਾਂ ਦਾ ਸੰਬੰਧ ਵਿਦੇਸ਼ ਚ ਬੈਠੇ ਗੈਂਗਸਟਰ ਜੈਸਲ ਚੰਬਲ ਦੇ ਨਾਲ ਹੈ।

ਪੁਲਿਸ ਵੱਲੋਂ ਸੁਹਾਵਾ ਰੋਡ ‘ਤੇ ਨਾਕਾ ਲਗਾਇਆ ਹੋਇਆ ਸੀ। ਪੁਲਿਸ ਵੱਲੋਂ ਜਦੋਂ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਉੱਤੇ ਗੋਲੀਆਂ ਚਲਾ ਦਿੱਤੀਆਂ।

 

4 COMMENTS

LEAVE A REPLY

Please enter your comment!
Please enter your name here