ਤਰਨਤਾਰਨਟਰ: ਤਰਨ ਤਰਨ ਪੁਲਿਸ ਵੱਲੋਂ ਆਏ ਦਿਨ ਹੀ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁੱਖ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਤਰਨ ਤਰਨ ਪੁਲਿਸ ਨੇ ਗੁਪਤ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਸੀਆਈਏ ਸਟਾਫ ਤਰਨ ਤਾਰਨ ਨੇ 2 ਮੁਲਜ਼ਮਾਂ ਨੂੰ ਦੌਰਾਨੇ ਨਾਕਾਬੰਦੀ ਉਸੇ ਰੱਖ ਥਾਣਾ ਸਰਾਏ ਅਮਾਨਤ ਖਾਂ ਨਜ਼ਦੀਕ ਜਦੋਂ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਅੱਗੋਂ ਦੋਵਾਂ ਮੁਲਜਮਾਂ ਵੱਲੋਂ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਤਾਂ ਜਦੋਂ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਫਾਇਰ ਕੀਤਾ ਤਾਂ ਇੱਕ ਮੁਲਜਮ ਦੇ ਲੱਤ ਵਿੱਚ ਗੋਲੀ ਲੱਗ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਉਪਰੰਤ ਪੁਲਿਸ ਨੇ ਤੁਰੰਤ ਜ਼ਖਮੀ ਹੋਏ ਮੁਲਜ਼ਮ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਹਿਚਾਣ (ਜ਼ਖ਼ਮੀ) ਸੁਖਦੇਵ ਸਿੰਘ ਉਰਫ ਦੇਵ ਅਤੇ ਸਵਰਨ ਕੁਮਾਰ ਉਰਫ ਘੋੜਾ ਵਜੋਂ ਹੋਈ ਹੈ। ਜਿਨਾਂ ਪਾਸੋਂ ਜ਼ਬਤ 2 ਪਿਸਤੌਲ ਗਲਾਕ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
Mersin Web Tasarım