ਤੂਫਾਨ ਨੇ ਮਚਾਈ ਤਬਾਹੀ, ਕੰਧ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ, ਇਮਾਰਤ ਦੇ ਹੇਠਾਂ ਖੜ੍ਹੇ ਸਨ ਦੋਵੇਂ ਨੌਜਵਾਨ

0
78
ਤੂਫਾਨ ਨੇ ਮਚਾਈ ਤਬਾਹੀ, ਕੰਧ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਜ਼ਖਮੀ, ਇਮਾਰਤ ਦੇ ਹੇਠਾਂ ਖੜ੍ਹੇ ਸਨ ਦੋਵੇਂ ਨੌਜਵਾਨ

ਲੁਧਿਆਣਾ ਵਿੱਚ ਸ਼ਨੀਵਾਰ ਦੇਰ ਸ਼ਾਮ ਅਚਾਨਕ ਆਏ ਤੇਜ਼ ਤੂਫ਼ਾਨ ਕਾਰਨ ਇੱਕ 5 ਮੰਜ਼ਿਲਾ ਇਮਾਰਤ ਦੀ ਕੰਧ ਢਹਿ ਗਈ। ਜਿਸ ਕਾਰਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਮ੍ਰਿਤਕ ਪ੍ਰਵਾਸੀ ਹਨ। ਉਸਦੀ ਅਜੇ ਪਛਾਣ ਨਹੀਂ ਹੋ ਸਕੀ। ਜਿੱਥੇ ਮੀਂਹ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ ,ਓਥੇ ਹੀ ਦੂਜੇ ਪਾਸੇ ਤੇਜ਼ ਤੂਫ਼ਾਨ ਨੇ ਕਈਆਂ ਨੂੰ ਨੁਕਸਾਨ ਪਹੁੰਚਾਇਆ।

ਜਾਣਕਾਰੀ ਅਨੁਸਾਰ ਤੂਫਾਨ ਕਾਰਨ ਦੋ ਨੌਜਵਾਨ ਨਾਨਕ ਨਗਰ ਵਿੱਚ ਇੱਕ ਇਮਾਰਤ ਦੇ ਕੋਲ ਖੜ੍ਹੇ ਸਨ। ਇਮਾਰਤ ਦੀ ਕੰਧ ਅਚਾਨਕ ਉਨ੍ਹਾਂ ਉੱਤੇ ਡਿੱਗ ਪਈ। ਇੱਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਜਦੋਂ ਕਿ ਦੂਜਾ ਵਿਅਕਤੀ ਵੀ ਜ਼ਖਮੀ ਹੈ। ਦੋਵੇਂ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ।

ਇਸ ਦੇ ਇਲਾਵਾ ਜਲੰਧਰ ਦੇ ਲਵ ਕੁਸ਼ ਚੌਂਕ (ਮਿਲਾਪ ਚੌਂਕ ) ਵਿੱਚ ਦੁਕਾਨ ਦੇ ਉੱਤੇ ਬਣਿਆ ਛੱਜਾ ਤੇਜ਼ ਹਨੇਰੀ ਕਰਕੇ ਡਿੱਗ ਪਿਆ। ਜਿਸ ਕਾਰਨ ਦੁਕਾਨ ਦੇ ਬਾਹਰ ਖੜੀਆਂ ਰੇੜੀਆਂ ਨੁਕਸਾਨੀਆਂ ਗਈਆਂ ਅਤੇ ਸਕੂਟਰ ਵੀ ਨੁਕਸਾਨੇ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜਲੰਧਰ ਪ੍ਰਾਈਵੇਟ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਸੈਡ ਪੂਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਹਨ। ਸ਼ੋਅਰੂਮ ਦੇ ਬਾਹਰ ਖੜੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।

ਦੱਸ ਦੇਈਏ ਕਿ ਅੱਤ ਦੀ ਗਰਮੀ ਤੋਂ ਬਾਅਦ ਅੱਜ ਸ਼ਾਮ ਕਰੀਬ 5 ਵਜੇ ਤੋਂ ਬਾਅਦ ਅਚਾਨਕ ਮੌਸਮ ਦਾ ਮਿਜਾਜ਼ ਬਦਲ ਗਿਆ। ਇੱਕੋ ਦਮ ਤੇਜ਼ ਹਨੇਰੀ ਅਤੇ ਝੱਖੜ ਸ਼ੁਰੂ ਹੋਇਆ ਅਤੇ ਆਸਮਾਨ ‘ਚ ਕਾਲੀ ਘਟਾ ਛਾ ਗਈ। ਧੂੜ ਭਰੀ ਹਨੇਰੀ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ।  ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ।

 

LEAVE A REPLY

Please enter your comment!
Please enter your name here