ਗੁਰਾਇਆ ਦੇ ਬੋਪਾਰਾਏ ਨਹਿਰ ਪੁਲੀ ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ 2 ਦੋਸਤਾਂ ਦੀ ਦਰਦਨਾਕ ਮੌਤ ਹੋਣ ਨਾਲ ਪਿੰਡ ਘੁੜਕਾ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਇੱਕ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸਿਮਰਜੀਤ (15) ਮਹੇ ਪੁੱਤਰ ਬਲਦੇਵ ਰਾਮ ਵਾਸੀ ਪਿੰਡ ਘੁੜਕਾ ਅਤੇ ਲਾਲੀ (16) ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਘੁੜਕਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਿਮਰਜੀਤ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਲਾਲੀ 6 ਭੈਣਾਂ ਦਾ ਇਕਲੌਤਾ ਭਰਾ ਸੀ ,ਜੋ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਕਈ ਥਾਵਾਂ ‘ਤੇ ਅਰਦਾਸਾਂ ਕਰਨ ਤੋਂ ਬਾਅਦ ਮਾਪਿਆਂ ਨੂੰ ਪੁੱਤਰ ਮਿਲਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਬਾਈਕ ‘ਤੇ ਸਵਾਰ ਸਨ ਅਤੇ ਦੋਵੇਂ ਗੁਰਾਇਆ ਤੋਂ ਸੰਗ ਢੇਸੀਆਂ ਵੱਲ ਆ ਰਹੇ ਸਨ। ਦੋਵੇਂ ਨੌਜਵਾਨਾਂ ਦੀ ਮੌਤ ਸਿਰ ਵਿੱਚ ਸੱਟਾਂ ਲੱਗਣ ਕਾਰਨ ਹੋਈ ਹੈ ਪਰ ਬਾਈਕ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪਹਿਲਾਂ ਰੋਡ ਸੇਫਟੀ ਫੋਰਸ ਅਤੇ ਫਿਰ ਥਾਣਾ ਗੁਰਾਇਆ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ (ਜਲੰਧਰ) ਭੇਜ ਦਿੱਤਾ ਹੈ। ਦੋਵੇਂ ਨੌਜਵਾਨ ਬਹੁਤ ਛੋਟੇ ਸਨ। ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਅਣਪਛਾਤੇ ਵਾਹਨ ਬਾਰੇ ਪਤਾ ਨਹੀਂ ਲੱਗ ਸਕਿਆ। ਸੀਸੀਟੀਵੀ ਕੈਮਰੇ ਦੀ ਮਦਦ ਨਾਲ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਅਤੇ ਪਿੰਡ ਘੁੜਕਾ ਦੇ ਅਸ਼ੋਕ ਮਾਹੇ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਪਾਰਾ ਨਹਿਰ ਪੁਲਿਸ ‘ਤੇ ਇੱਕ ਮੋਟਰਸਾਈਕਲ ‘ਤੇ ਸਵਾਰ 2 ਨੌਜਵਾਨਾਂ ਨੂੰ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ, ਜਿਸ ਕਾਰਨ ਮੌਕੇ ‘ਤੇ ਹੀ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ। ਐਸਐਚਓ ਵਿਰਕ ਨੇ ਕਿਹਾ ਕਿ ਰਾਤ 8.15 ਵਜੇ ਦੇ ਕਰੀਬ 2 ਨੌਜਵਾਨ ਬਾਈਕ ‘ਤੇ ਗੋਰਾਇਆ ਤੋਂ ਪਿੰਡ ਸੰਗ ਢੇਸੀਆਂ ਵੱਲ ਆ ਰਹੇ ਸਨ।